ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਨੂੰ ਲੈ ਕੇ ਕਿਸਾਨਾਂ ਨੇ ਕੀਤੀ ਮੀਟਿੰਗ - ਕਿਸਾਨਾਂ ਵੱਲੋਂ ਦਿੱਲੀ ਸੰਘਰਸ਼ ਨੂੰ ਲੈ ਕੇ ਮੀਟਿੰਗ
ਜਲੰਧਰ: ਕਸਬਾ ਗੁਰਾਇਆ ਨੇ ਨਜ਼ਦੀਕੀ ਪਿੰਡ ਬੜਾ ਪਿੰਡ 'ਚ ਕਿਸਾਨਾਂ ਵਲੋਂ ਦਿੱਲੀ ਸੰਘਰਸ਼ ਨੂੰ ਲੈਕੇ ਮੀਟਿੰਗ ਕੀਤੀ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਦਾ ਕਹਿਣਾ ਕਿ ਜਿਵੇਂ ਵੀ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੋਵੇਗਾ ਉਵੇਂ ਹੀ ਉਨ੍ਹਾਂ ਵਲੋਂ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰ ਵਰਗ ਉਨ੍ਹਾਂ ਦੇ ਹੱਕ 'ਚ ਨਾਲ ਖੜਾ ਹੈ।