ਤਿੰਨ ਸਾਲਾਂ ਤੋਂ ਗੰਨੇ ਦੀ ਫ਼ਸਲ ਦੀ ਅਦਾਇਗੀ ਨੂੰ ਤਰਸੇ ਕਿਸਾਨ
ਪਠਾਨਕੋਟ: ਪੰਜਾਬ ਸਰਕਾਰ ਵੱਲੋਂ ਤਿੰਨ ਸਾਲ ਲੰਘਣ ਦੇ ਬਾਵਜੂਦ ਗੰਨੇ ਦੀ ਅਦਾਇਗੀ ਨਹੀਂ ਹੋਈ ਹੈ। ਪਠਾਨਕੋਟ ਵਿੱਚ ਕਿਸਾਨਾਂ ਦੀ ਸਾਲ 2018, 2019 ਅਤੇ 2020 ਦੇ ਗੰਨੇ ਦੀ ਫ਼ਸਲ ਦੀ ਅਦਾਇਗੀ ਨਹੀਂ ਹੋਈ ਹੈ। ਗੰਨੇ ਦਾ ਬਕਾਇਆ ਵੀ ਅਜੇ ਬਾਕੀ ਹੈ। ਕਿਸਾਨਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਫ਼ਾਇਦਾ ਦੇਣ ਦੇ ਸਿਰਫ਼ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਸਾਡੇ ਗੰਨੇ ਦੀ ਫ਼ਸਲ ਦੇ ਪੈਸੇ ਅਜੇ ਤੱਕ ਨਹੀਂ ਮਿਲੇ। ਉਨ੍ਹਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਖੰਡ ਮਿੱਲਾਂ ਕੋਲੋਂ ਉਨ੍ਹਾਂ ਦੇ ਬਣਦੇ ਹੱਕ ਦਿਵਾਏ ਜਾਣ ਅਤੇ ਪੁਰਾਣੀ ਗੰਨੇ ਦੀ ਅਦਾਇਗੀ ਕਰਵਾਈ ਜਾਏ ਤਾਂ ਕਿ ਨਵੇਂ ਗੰਨੇ ਦੀ ਫ਼ਸਲ ਨੂੰ ਉਹ ਮਿੱਲਾਂ ਤੱਕ ਪਹੁੰਚਾ ਸਕਣ।