ਮੋਦੀ ਰੈਲੀ ਰੱਦ ਹੋਣ ’ਤੇ ਕਿਸਾਨ ਖੁਸ਼ - Farmers happy over cancellation of Modi rally
ਫਰੀਦਕੋਟ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿਰੋਜਪੁਰ ਰੈਲੀ (PM Modi Ferozepur rally) ਵਿਚ ਸ਼ਾਮਲ ਹੋਣ ਤੋਂ ਬਿਨਾਂ ਹੀ ਵਾਪਸ ਪਰਤਣ ਤੇ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਪ੍ਰਤੀਕ੍ਰਮ ਦਿੱਤਾ (Farmers reaction on Modi rally) ਹੈ। ਇਕ ਵੀਡੀਓ ਬਿਆਨ ਜਾਰੀ ਕਰਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਕਿਸਾਨਾਂ ਨੇ ਅੱਜ ਨਰਿੰਦਰ ਮੋਦੀ ਨੂੰ ਫਿਰੋਜਪੁਰ ਦੀ ਧਰਤੀ ਤੋਂ ਬੇਰੰਗ ਮੋੜ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਨੇ 700 ਤੋੰ ਉਪਰ ਕਿਸਾਨਾਂ ਦੀਆਂ ਸ਼ਹਾਦਤਾਂ ਨੂੰ ਅਜਾਈਂ ਨਹੀਂ ਜਾਣ ਦਿੱਤਾ (Martyrdom of farmers did not waste)। ਉਹਨਾਂ ਕਿਹਾ ਕਿ ਜਿਸ ਵੀ ਹਕੂਮਤ ਨੇ ਲੋਕ ਮਾਰੂ ਫੈਸਲੇ ਲਏ ਉਸ ਨੂੰ ਹਮੇਸ਼ਾ ਮੂੰਹ ਦੀ ਖਾਣੀ ਪਈ।