ਭਾਰਤ ਬੰਦ 'ਤੇ ਮਲੇਰਕੋਟਲਾ 'ਚ ਬੰਦ ਰਹੀਆਂ ਮੰਡੀਆਂ - ਭਾਰਤ ਬੰਦ
ਮਲੇਰਕੋਟਲਾ : 26 ਮਾਰਚ ਨੂੰ ਕਿਸਾਨਾਂ ਵੱਲੋਂ ਭਾਰਤ ਬੰਦ ਕੀਤਾ ਗਿਆ ਸੀ ਜਿਸ ਵਿੱਚ ਕਿਸਾਨਾਂ ਨੂੰ ਹਰ ਵਰਗ ਦਾ ਸਮਰਥਨ ਹਾਸਲ ਹੋਇਆ। ਮਲੇਰਕੋਟਲਾ ਦੀ ਸਬਜ਼ੀ ਮੰਡੀ ਦੇ ਆੜਤੀਆਂ ਨੇ ਵੀ ਕਿਸਾਨਾਂ ਨੂੰ ਦਾ ਸਮਰਥਨ ਕੀਤਾ। ਆੜਤੀ ਨੇ ਕਿਹਾ ਕਿ ਜਦੋਂ ਤੱਕ ਮਰਜ਼ੀ ਕਿਸਾਨ ਅੰਦੋਲਨ ਚੱਲੇ ਸਾਥ ਦੇਣਗੇ ਤੇ ਜਿੰਨਾ ਮਰਜ਼ੀ ਉਨ੍ਹਾਂ ਦਾ ਨੁਕਸਾਨ ਹੋ ਜਾਵੇ। ਨਾਲ ਹੀ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ।