ਪੰਜਾਬ ਕਿਸਾਨ ਦਲ ਬਣਾਉਣ ਦਾ ਐਲਾਨ - ਰਣਜੀਤ ਸਿੰਘ ਸਰਾਂ
ਪਟਿਆਲਾ: ਕਿਸਾਨੀ ਹਿੱਤਾਂ ਦੀ ਸੁਰੱਖਿਆ ਦੇ ਲਈ ਅੱਜ ਪਟਿਆਲਾ (Patiala News) ਦੇ ਵਿਚ ਕਿਸਾਨਾਂ ਦੇ ਵੱਲੋਂ ਪੰਜਾਬ ਕਿਸਾਨ ਦਲ ਪਾਰਟੀ (Farmers announce Punjab Kisan Dal) ਬਣਾਉਣ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿਚ ਕਿਸਾਨਾਂ ਖਾਸ ਤੌਰ ’ਤੇ ਪੇਂਡੂ ਨੌਜਵਾਨਾਂ ਦਾ ਭਵਿੱਖ ਬਿਹਤਰ ਬਣਾਉਣ ਦੇ ਨਾਲ ਨਾਲ ਕਿਸਾਨਾਂ ਦੀਆਂ ਮੰਗਾਂ ਨੂੰ ਮਨਾਉਣ ਦੇ ਲਈ ਰਾਜਨੀਤਿਕ ਤੌਰ ’ਤੇ ਹੰਭਲਾ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪੰਜਾਬ ਕਿਸਾਨ ਪਾਰਟੀ ਸੂਬੇ ਵਿੱਚ 117ਸੀਟਾਂ ’ਤੇ ਚੋਣ ਲੜੇਗੀ। ਪਾਰਟੀ ਦੇ ਆਗੂ ਰਣਜੀਤ ਸਿੰਘ ਸਰਾਂ (Ranjit Singh Sran announced the party) ਨੇ ਇਹ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਵੱਲੋਂ ਜਿਹੜਾ ਪੰਜਾਬ ਕਿਸਾਨ ਦਾ ਬਣਾਇਆ ਗਿਆ ਹੈ। ਇਹ ਦਲ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰੇਗਾ ਅਤੇ ਰਾਜਨੀਤਕ ਤੌਰ ’ਤੇ ਕਿਸਾਨਾਂ ਨੂੰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਉਹ ਪੰਜਾਬ ਦੀ ਸੱਤਾ ਰਵਾਇਤੀ ਪਾਰਟੀਆਂ ਤੋਂ ਲੈ ਕੇ ਕਿਸਾਨਾਂ ਦੇ ਹੱਕਾਂ ਵਾਸਤੇ ਲੜਨ ਵਾਲੇ ਕਿਸੇ ਕਿਸਾਨ ਪੱਖੀ ਦਲ ਨੂੰ ਸੌਂਪੀ ਜਾਵੇ। ਰਣਜੀਤ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।