ਖੇਤੀ ਬਿੱਲਾਂ ਦੇ ਵਿਰੋਧ ਲਈ ਕਿਸਾਨ ਪਰਿਵਾਰ ਤਿਆਰ ਕਰ ਰਿਹੈ ਕਿਸਾਨੀ ਲਹਿਰ ਦੇ ਝੰਡੇ - ਖੇਤੀ ਬਿੱਲਾਂ ਵਿਰੁੱਧ ਮੁਹਿੰਮ
ਅੰਮ੍ਰਿਤਸਰ: ਖੇਤੀ ਬਿੱਲਾਂ ਵਿਰੁੱਧ ਮੁਹਿੰਮ ਦੇ ਚਲਦਿਆਂ ਸੂਬੇ ਦੇ ਹਰ ਪਿੰਡ 'ਚ ਕਿਸਾਨੀ ਲਹਿਰ ਦੇ ਝੰਡੇ ਨਜ਼ਰ ਆ ਰਹੇ ਹਨ ਅਤੇ ਇਨ੍ਹਾਂ ਝੰਡਿਆਂ ਦੀ ਮੰਗ ਲਗਾਤਾਰ ਜੋਰ ਫੜ੍ਹਦੀ ਜਾ ਰਹੀ ਹੈ। ਜ਼ਿਲ੍ਹਾ ਅੰਮ੍ਰਿਤਸਰ 'ਚ ਝੰਡਿਆਂ ਦੀ ਲੋੜ ਨੂੰ ਪੂਰਾ ਕਰਨ ਲਈ ਪਿੰਡ ਚੱਬਾ ਦੇ ਵਾਸੀ ਕਿਸਾਨ ਆਗੂ ਗੁਰਬਚਨ ਸਿੰਘ ਦਾ ਸਾਰਾ ਪਰਿਵਾਰ ਉਤਸ਼ਾਹਪੁਰਵਕ ਦਿਨ ਰਾਤ ਝੰਡੇ ਤਿਆਰ ਕਰਨ ਦੀ ਸੇਵਾ ਕਰ ਰਿਹਾ ਹੈ। ਇਸ ਪਰਿਵਾਰ ਵੱਲੋਂ ਰੋਜ਼ਾਨਾ 800-900 ਝੰਡੇ ਤਿਆਰ ਕਰ ਕੇ ਵੰਡੇ ਜਾ ਰਹੇ ਹਨ।