ਕਿਸਾਨਾਂ ਨੂੰ ਮੰਡੀਆਂ 'ਚ ਕਣਕ ਲਿਆਉਣ ਲਈ ਹੋਣਾ ਪੈ ਰਿਹੈ ਖੱਜਲ, ਨਹੀਂ ਮਿਲ ਰਹੇ ਪਾਸ
ਬਠਿੰਡਾ: ਮੰਡੀਆਂ 'ਚ ਕਣਕ ਲਿਆਉਣ ਲਈ ਕਿਸਾਨਾਂ ਨੂੰ ਪਾਸ ਨਾ ਮਿਲਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਲਵੰਡੀ ਸਾਬੋ ਦੀ ਅਨਾਜ਼ ਮੰਡੀ 'ਚ ਬੈਠੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਕੁੱਝ ਕਣਕ 15 ਅਪ੍ਰੈਲ ਨੂੰ ਮੰਡੀ 'ਚ ਲਿਆਂਦੀ ਸੀ ਪਰ ਖ਼ਰੀਦ 17 ਅਪ੍ਰੈਲ ਨੂੰ ਸ਼ੁਰੂ ਹੋਈ ਜਿਸ ਕਾਰਨ 2 ਦਿਨ ਮੰਡੀ 'ਚ ਰਹਿਣਾ ਪਿਆ। ਕਿਸਾਨਾਂ ਦਾ ਕਹਿਣਾ ਸੀ ਕਿ ਇੱਕ ਤਾਂ ਪਾਸ ਨਹੀਂ ਮਿਲ ਰਹੇ ਦੂਜਾ ਮੌਸਮ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਦੋਹਰੀ ਮਾਰ ਪੈ ਰਹੀ ਹੈ ਤੇ ਖੂਨ ਪਸੀਨੇ ਨਾਲ ਤਿਆਰ ਕੀਤੀ ਫ਼ਸਲ ਦੇ ਖ਼ਰਾਬ ਹੋਣ ਦਾ ਡਰ ਬਣਿਆ ਹੋਇਆ ਹੈ।