ਬੇਮੌਸਮੀ ਮੀਂਹ ਕਾਰਨ ਰੁੜੀਆਂ ਕਿਸਾਨਾਂ ਦੀਆਂ ਆਸਾਂ - ਕੋਰੋਨਾ ਵਾਇਰਸ
ਬਠਿੰਡਾ: ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਲੌਕਡਾਊਨ ਜਾਰੀ ਹੈ। ਇਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦੇ ਜਾਣ ਦਾ ਵਾਅਦਾ ਕੀਤਾ ਗਿਆ ਸੀ, ਪਰ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਮੰਡੀ ਬੋਰਡਾਂ ਦੀ ਅਣਗਿਹਲੀ ਕਾਰਨ ਕਿਸਾਨਾਂ ਕੁਦਰਤ ਤੇ ਕੋਰੋਨਾ ਵਾਇਰਸ ਦੀ ਦੋਹਰੀ ਮਾਰ ਝੇਲ ਰਹੇ ਹਨ। ਬਠਿੰਡਾ ਦੀ ਮੁੱਖ ਅਨਾਜ ਮੰਡੀ 'ਚ ਅਚਾਨਕ ਮੀਂਹ ਪੈਂਣ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਮੰਡੀ 'ਚ ਪਾਣੀਂ ਭਰ ਜਾਣ ਦਾ ਕਾਰਨ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਕਿਸਾਨਾਂ ਤੇ ਲਿਫਟਿੰਗ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿਸਾਨ ਕਈ ਦਿਨਾਂ ਤੋਂ ਆਪਣੀ ਫਸਲ ਮੰਡੀ 'ਚ ਪਹੁੰਚਾ ਚੁੱਕੇ ਹਨ, ਪਰ ਮੰਡੀ ਬੋਰਡ ਵੱਲੋਂ ਇਸ ਦੀ ਲਿਫਟਿੰਗ ਨਹੀਂ ਕੀਤੀ ਜਾ ਰਹੀ ਹੈ।