ਕਿਸਾਨ ਜਥੇਬੰਦੀਆਂ ਵੱਲੋਂ ਮੁਕੇਰੀਆਂ ਵਿੱਚ ਧਰਨਾ - hoshiarpur
ਹੁਸ਼ਿਆਰਪੁਰ: ਪੰਜਾਬ ਦੇ ਸਿਆਸੀ ਗਲਿਆਰੀਆਂ 'ਚ ਖੇਤੀ ਕਾਨੂੰਨਾਂ ਨੂੰ ਲੈ ਕੇ ਮਾਮਲਾ ਗਰਮਾਇਆ ਹੋਇਆ ਹੈ ਜਿੱਥੇ ਕਿਸਾਨਾਂ ਵੱਲੋਂ ਲਗਾਤਾਰ ਇਸ ਦੇ ਵਿਰੋਧ 'ਚ ਧਰਨੇ ਕੀਤੇ ਜਾ ਰਹੇ ਹਨ, ਉੱਥੇ ਹੀ ਭਾਜਪਾ ਵਲੋਂ 11 ਅਕਤੂਬਰ ਨੂੰ ਇਸ ਦੇ ਪੱਖ 'ਚ ਰੈਲੀ ਕੱਢੀ ਜਾਣੀ ਹੈ ਜਿਸਦਾ ਵਿਰੋਧ ਹੁਸ਼ਿਆਰਪੁਰ ਦੇ ਸ਼ਹਿਰ ਮੁਕੇਰੀਆਂ ਵਿੱਖੇ ਵੱਖ -ਵੱਖ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਦੇ ਕੇ ਕੀਤਾ ਜਾ ਰਿਹਾ ਹੈ। ਧਰਨੇ 'ਚ ਇੱਕ ਕਿਸਾਨ ਆਗੂ ਨੇ ਕਿਹਾ ਕਿ ਜੇਕਰ ਇਹ ਧਰਨੇ ਖ਼ਤਮ ਕਰਨੇ ਹੈ ਤਾਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਮੋਦੀ ਸਾਬ੍ਹ ਨਾਲ ਫ਼ੌਰੀ ਤੈਅ ਕਰਵਾਈ ਜਾਵੇ। ਪੰਜਾਬ ਦਾ ਮਾਹੌਲ ਖ਼ਰਾਬ ਨਾ ਕੀਤਾ ਜਾਵੇ।