PADDY: ਝੋਨੇ ਦੀ ਬਿਜਾਈ ਨੂੰ ਲੈਕੇ ਕਿਸਾਨ ਸਰਕਾਰ ਦੇ ਪ੍ਰਬੰਧਾਂ ਤੋਂ ਪਰੇਸ਼ਾਨ - ਝੋਨੇ ਦੀ ਬਿਜਾਈ
ਗੁਰਦਾਸਪੁਰ:ਸਰਕਾਰ(government ) ਦੇ ਹੁਕਮਾਂ ਮੁਤਾਬਿਕ ਝੋਨੇ ਦੀ ਬਿਜਾਈ(paddy sowing) 10 ਜੂਨ ਤੋਂ ਸ਼ੁਰੂ ਹੋਣੀ ਸੀ ਜਿਸਦੇ ਚਲਦੇ 10 ਜੂਨ ਨੂੰ ਗੁਰਦਾਸਪੁਰ ਵਿੱਚ ਕਿਸਾਨਾਂ(Farmers ) ਦੇ ਵਲੋਂ ਝੋਨੇ ਦੀ ਰਿਵਾਇਤੀ ਬਿਜਾਈ ਸ਼ੁਰੂ ਕਰ ਦਿੱਤੀ ਗਈ ਪਰ ਕਿਸਾਨਾਂ ਨੂੰ ਬਿਜਲੀ, ਪਾਣੀ ਅਤੇ ਲੇਬਰ ਨੂੰ ਲੈਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਤੇ ਨਾ ਕਿਤੇ ਝੋਨੇ ਦੀ ਬਿਜਾਈ ਤੇ ਵੀ ਕੋਰੋਨਾ ਵਾਇਰਸ ਦੀ ਮਾਰ ਪੈਂਦੀ ਦਿਖਾਈ ਦੇ ਰਹੀ ਹੈ।ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਦੇ ਹੁਕਮਾਂ ਮੁਤਾਬਿਕ ਕਿਸਾਨਾਂ ਨੇ ਤਾਂ 10 ਜੂਨ ਨੂੰ ਹੀ ਝੋਨੇ ਦੀ ਬਿਜਾਈ ਸ਼ੁਰੂ ਕੀਤੀ ਹੈ ਲੇਕਿਨ ਹੁਣ ਸਰਕਾਰ ਨੂੰ ਵੀ ਚਾਹੀਦਾ ਹੈ ਕੇ ਬਿਜਲੀ ਅਤੇ ਨਹਿਰੀ ਪਾਣੀ ਦੇ ਪ੍ਰਬੰਧ ਪੂਰੇ ਕਰੇ ਕਿਉਂਕਿ ਬਿਜਲੀ ਦੇ ਲਗਤਾਰ ਲੱਗ ਰਹੇ ਕੱਟ ਦੇ ਕਾਰਨ ਮੁਸ਼ਕਿਲਾਂ ਆ ਰਹੀਆਂ ਹਨ।