ਹੁਸ਼ਿਆਰਪੁਰ 'ਚ ਰੇਲ ਰੋਕੋ ਮੋਰਚਾ ’ਚ ਕਿਸਾਨ ਸ਼ਹੀਦ - Railway station
ਹੁਸ਼ਿਆਰਪੁਰ:ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (Kisan Mazdoor Sangharsh Committee) ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਟਾਂਡਾ ਉੜਮੁੜ ਰੇਲਵੇ ਸਟੇਸ਼ਨ (Railway station) ਉਤੇ ਖੋਲੇ ਗਏ ਮੋਰਚੇ ਦੇ ਦੂਸਰੇ ਦਿਨ ਸਵੇਰੇ ਵੀ ਸੰਘਰਸ਼ ਜਾਰੀ ਹੈ।ਇਸ ਬਾਰੇ ਸੁਵਿੰਦਰ ਚੋਟਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਕਰਜਾ ਮੁਆਫੀ ਤੇ ਹੋਰ ਕਈ ਵਾਅਦੇ ਕੀਤੇ ਸਨ ਪਰ ਅੱਜ ਤੱਕ ਪੂਰੇ ਨਹੀਂ ਕੀਤੇ। ਜਿਸ ਕਾਰਨ ਹੁਣ ਸਾਨੂੰ ਪੋਹ ਮਹੀਨੇ ਕੜਕਦੀ ਠੰਡ ਵਿੱਚ ਸਾਨੂੰ ਰੇਲਵੇ ਟਰੈਕ ਤੇ ਬੈਠਣਾ ਪਿਆ ਹੈ। ਜਿਸ ਕਾਰਨ ਇੱਕ ਕਿਸਾਨ ਰਤਨ ਸਿੰਘ ਪੁੱਤਰ ਖਜਾਨ ਸਿੰਘ ਵਾਸੀ ਲਾਧੋਭਾਣਾ ਗੁਰਦਾਸਪੁਰ ਠੰਡ ਲੱਗਣ ਨਾਲ ਸ਼ਹੀਦ (Martyr) ਹੋ ਗਿਆ।