ਪੰਜਾਬ 'ਚ 9 ਰੇਲਵੇ ਸਟੇਸ਼ਨਾਂ 'ਤੇ ਕਿਸਾਨਾਂ ਦਾ ਧਰਨਾ ਅਜੇ ਵੀ ਜਾਰੀ - ਯਾਤਰੀ ਰੇਲਾਂ
ਚੰਡੀਗੜ੍ਹ: ਪੰਜਾਬ ਹਰਿਆਣਾ ਹਾਈਕੋਰਟ 'ਚ ਦਾਖ਼ਲ ਕੀਤੀ ਇੱਕ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਰੇਲਵੇ ਵਿਭਾਗ ਨੇ ਜਵਾਬ 'ਚ ਦੱਸਿਆ ਕਿ ਪੰਜਾਬ ਵਿੱਚ ਖੰਨਾ, ਬਰਨਾਲਾ, ਰਾਮਪੁਰਾ ਫੂਲ, ਬਠਿੰਡਾ, ਰੋਮਾਣਾ ਅਲਬੇਲ ਸਿੰਘ ਮੱਖੂ, ਜਗਰਾਉਂ, ਜੰਡਿਆਲਾ ਗੁਰੂ ਬੁਟਾਰੀ ਰੇਲਵੇ ਸਟੇਸ਼ਨ ਸਮੇਤ 9 ਥਾਵਾਂ ਉੱਤੇ ਕਿਸਾਨ ਅਜੇ ਵੀ ਸਟੇਸ਼ਨਾਂ ਉੱਤੇ ਬੈਠੇ ਹਨ। ਇਸ ਕਾਰਨ ਯਾਤਰੀ ਰੇਲਾਂ ਨੂੰ ਸ਼ੁਰੂ ਕਰਨ ਵਿੱਚ ਦਿੱਕਤਾਂ ਆ ਰਹੀਆਂ ਹਨ। ਕਈ ਰੇਲਾਂ ਨੂੰ ਰੂਟ ਬਦਲ ਕੇ ਚਲਾਇਆ ਜਾ ਰਿਹਾ ਹੈ। ਕਿਸਾਨ ਅੰਦੋਲਨ ਦੀ ਚੱਲਦੇ ਰੇਲ ਤੇ ਸੜਕਾਂ ਰੋਕੀਆਂ ਜਾ ਰਹੀਆਂ ਹਨ ਜਿਸ ਦੇ ਖ਼ਿਲਾਫ਼ ਇੱਕ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ 'ਤੇ ਸਹਿਯੋਗ ਨਾ ਦੇਣ ਦੇ ਆਰੋਪ ਲਗਾਏ।