ਕਿਸਾਨੀ ਕਿੱਤਾ ਕਰਨ ਵਾਲੀ ਧੀ ਪਹੁੰਚੇਗੀ ਟਰੈਕਟਰ ਚਲਾ ਕੇ ਦਿੱਲੀ
ਬਠਿੰਡਾ: ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀ ਸਰਹੱਦਾਂ 'ਤੇ ਡੱਟੇ ਕਿਸਾਨ ਗਣਤੰਤਰ ਦਿਹਾੜੇ 'ਤੇ ਟਰੈਕਟਰ ਮਾਰਚ ਕੱਢਣਗੇ। ਜਿਸ ਨੂੰ ਲੈ ਕੇ ਸਥਾਨਕ ਪਿੰਡ ਮਹਿਮਾ ਭਗਵਾਨਾ ਦੀ ਇੱਕ ਧੀ ਨੇ ਮਾਰਚ 'ਚ ਹਿੱਸਾ ਲੈਣ ਦੀ ਗੱਲ ਆਖੀ ਹੈ। ਖੇਤੀ ਕਾਨੂੰਨਾਂ ਦੇ ਸੰਘਰਸ਼ 'ਚ ਮੁਡਿਆਂ ਦੇ ਨਾਲ ਨਾਲ ਧੀਆਂ, ਭੈਣਾਂ ਤੇ ਮਾਵਾਂ ਦਾ ਵੀ ਵੱਡਾ ਯੋਗਦਾਨ ਰਿਹਾ ਹੈ। ਬਲਜੀਤ ਕੌਰ ਖ਼ੁਦ ਟਰੈਕਟਰ ਚੱਲਾ ਕੇ ਆਪਣੇ ਪਿਤਾ ਦੇ ਨਾਲ ਸੰਘਰਸ਼ ਦੇ 'ਚ ਹਿੱਸਾ ਪਾਵੇਗੀ। ਉਨ੍ਹਾਂ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਵਾਪਿਸ ਮੁੜਣਗੇ।