ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਜੀਓ ਟਾਵਰ ਦਾ ਕਨੈਕਸ਼ਨ ਕੀਤਾ ਬੰਦ - jio tower
ਮਾਨਸਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਸੰਘਰਸ਼ ਅਜੇ ਤੱਕ ਜਾਰੀ ਹੈ। ਕਾਰਪੋਰੇਟ ਘਰਾਣਿਆਂ ਦੇ ਵਿਰੋਧ 'ਚ ਥਾਂ- ਥਾਂ ਜੀਓ ਦੇ ਟਾਵਰਾਂ ਦੇ ਕਨੈਕਸ਼ਨ ਕਿਸਾਨ ਕੱਟ ਰਹੇ ਹਨ। ਇਸੇ ਤਹਿਤ ਸਥਾਨਕ ਜ਼ਿਲ੍ਹੇ 'ਚ ਵੀ ਜੀਓ ਦੇ ਟਾਵਰ ਨੂੰ ਬੰਦ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕੇਂਦਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਲੋਕ ਮਾਰੂ ਫੈਸਲੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਲੈ ਰਹੀ ਹੈ।