ਜੀਓ ਦੇ ਟਾਵਰ ਦੀ ਸਪਲਾਈ ਬੰਦ ਕਰਕੇ ਲਗਾਇਆ ਤਾਲਾ - ਖੇਤੀ ਕਾਨੂੰਨਾਂ ਦੇ ਖਿਲਾਫ ਆਰ ਪਾਰ ਦੀ ਲੜਾਈ
ਪਟਿਆਲਾ: ਕਿਸਾਨਾ ਖੇਤੀ ਕਾਨੂੰਨਾਂ ਦੇ ਖਿਲਾਫ ਆਰ ਪਾਰ ਦੀ ਲੜਾਈ ਲੜ੍ਹ ਰਹੇ ਹਨ। ਹੁਣ ਕਿਸਾਨ ਕਾਰਪੋਰੇਟ ਘਰਾਣਿਆਂ ਦੇ ਲਗਾਏ ਗਏ ਜੀਓ ਕੰਪਨੀ ਦੇ ਟਾਵਰਾਂ ਨੂੰ ਬੰਦ ਕਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਕਿਉਂਕਿ ਜੇਕਰ ਜੀਓ ਕੰਪਨੀ ਦੇ ਕੁਨੈਕਸ਼ਨ ਬੰਦ ਹੁੰਦੇ ਹਨ ਤਾਂ ਕਾਰਪੋਰੇਟ ਘਰਾਣਿਆਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਵੇਗਾ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਬਿਰੜਵਾਲ ਵਿਖੇ ਅਮਰਜੀਤ ਕਿਸਾਨ ਨੇ ਆਪਣੇ ਘਰ ਵਿੱਚ ਲਗਾਏ ਜੀਓ ਟਾਵਰ ਦਾ ਕੁਨੈਕਸ਼ਨ ਬੰਦ ਕਰਕੇ ਤਾਲਾ ਲਗਾ ਦਿੱਤਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।