ਕਿਸਾਨਾਂ ਨੇ ਕੱਟੇ ਜੀਓ ਕੰਪਨੀ ਦੇ ਮੋਬਾਇਲ ਟਾਵਰਾਂ ਦੇ ਕੁਨੈਕਸ਼ਨ
ਰੂਪਨਗਰ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦਾ ਰੋਸ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਇਸੇ ਵਿਰੋਧ ਦੀ ਲੜੀ ਤਹਿਤ ਕਿਸਾਨ ਜੀਓ ਕੰਪਨੀ ਦੇ ਕਨੈਕਸ਼ਨ ਕੱਟ ਰਹੀ ਹੈ। ਸਥਾਨਕ ਬਲਾਕ ਨੂਰਪੁਰ ਬੇਦੀ ਦੇ ਪਿੰਡ ਝੱਜ 'ਚ ਕਿਸਾਨਾਂ ਨੇ ਜੀਓ ਟਾਵਰ ਦਾ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਹੈ। ਇਸ ਬਾਰੇ ਗੱਲ ਕਰਦੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ 'ਚ 200 ਤੋਂ ਵੱਧ ਕਨੈਕਸ਼ਨ ਕੱਟੇ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਰਪੋਰੇਟ ਘਰਾਣਿਆਂ ਮੁਤਾਬਕ ਨਹੀਂ ਚੱਲੇਗਾ। ਲੋਕਾਂ ਨੂੰ ਅਪੀਲ ਕਰਦੇ ਉਨ੍ਹਾਂ ਨੇ ਕਿਹਾ ਕਿ ਜਿੰਨ੍ਹਾਂ ਕੋਲ ਜੀਓ ਦਾ ਸਿੱਮ ਹੈ, ਉਹ ਆਪਣੇ ਸਿੱਮ ਦਾ ਬਦਲ ਲੱਭ ਲੈਣ।