ਕਿਸਾਨਾਂ ਵਲੋਂ ਸਰਕਾਰ ਖਿਲਾਫ਼ ਧਰਨਾ ਲਗਾਤਾਰ ਜਾਰੀ - ਕੌਮੀ ਰਾਜਮਾਰਗ ਨੂੰ ਜਾਮ
ਜਲੰਧਰ: ਪੰਜਾਬ 'ਚ ਕਿਸਾਨਾਂ ਵਲੋਂ ਗੰਨੇ ਦੀਆਂ ਕੀਮਤਾਂ 'ਚ ਵਾਧਾ ਕਰਨ ਅਤੇ ਸਰਕਾਰ ਵੱਲ ਬਕਾਇਆ ਦੋ ਸੌ ਕਰੌੜ ਦੇ ਕਰੀਬ ਰਕਮ ਦੀ ਅਦਾਇਗੀ ਨੂੰ ਲੈਕੇ ਧਰਨਾ ਦਿਨ ਰਾਤ ਜਾਰੀ ਹੈ। ਜਿਸ ਦੇ ਚੱਲਦਿਆਂ ਜਿਥੇ ਕਿਸਾਨਾਂ ਵਲੋਂ ਜਲੰਧਰ ਦੇ ਧੰਨੋਵਾਲੀ ਨਜ਼ਦੀਕ ਕੌਮੀ ਰਾਜਮਾਰਗ ਨੂੰ ਜਾਮ ਕੀਤਾ ਗਿਆ ਹੈ, ਉਥੇ ਹੀ ਰੇਲਵੇ ਟ੍ਰੈਕ ਵੀ ਬਲਾਕ ਕੀਤੇ ਗਏ ਹਨ। ਕਿਸਾਨਾਂ ਦੀ ਮੰਗ ਹੈ ਕਿ ਗੰਨੇ ਦੀ ਕੀਮਤ ਚਾਰ ਸੌ ਰੁਪਏ ਕੁਇੰਟਲ ਕੀਤੀ ਜਾਵੇ ਅਤੇ ਬਕਾਇਆ ਦੋ ਸੌ ਕਰੋੜ ਦੀ ਰਾਸ਼ੀ ਜਲਦ ਜਾਰੀ ਕੀਤੀ ਜਾਵੇ। ਇਸ ਦੇ ਚੱਲਦਿਆਂ 22 ਅਗਸਤ ਨੂੰ ਕਿਸਾਨਾਂ ਦੀ ਚੰਡੀਗੜ੍ਹ 'ਚ ਸਰਕਾਰ ਨਾਲ ਮੀਟਿੰਗ ਵੀ ਹੋਣ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਕਿ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਉਲੀਕੀ ਜਾਵੇਗੀ।