ਪੰਜਾਬ ਪਹੁੰਚਣ ‘ਤੇ PM ਮੋਦੀ ਦਾ ਹੋਵੇਗਾ ਵਿਰੋਧ - protest against Prime Minister Modi
ਫ਼ਿਰੋਜ਼ਪੁਰ: 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਫ਼ਿਰੋਜ਼ਪੁਰ ‘ਚ ਪਹੁੰਚੇ ਰਹੇ ਹਨ। ਜਿੱਥੇ ਉਹ ਇੱਕ ਰੈਲੀ ਨੂੰ ਸੰਬੋਧਨ ਕਰਨਗੇ ਅਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾ (2022 Punjab Assembly Election) ਵਿੱਚ ਪੰਜਾਬ ਅੰਦਰ ਬੀਜੇਪੀ (BJP) ਨੂੰ ਮਜ਼ਬੂਤ ਕਰਨ ਦੇ ਲਈ ਚੋਣ ਪ੍ਰਚਾਰ ਵੀ ਕਰਨਗੇ, ਪਰ ਇਸ ਮੌਕੇ ਕਿਸਾਨ ਜਥੇਬੰਦੀਆ (Farmers' organizations) ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਦੀ ਰੈਲੀ ਦਾ ਜ਼ੋਰਦਾਰ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਕਿਸਾਨ ਆਗੂਆਂ (Farmer leaders) ਨੇ ਕਿਹਾ ਕਿ ਕਿਸੇ ਕੀਮਤ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ‘ਚ ਪ੍ਰਧਾਨ ਮੰਤਰੀ ਮੋਦੀ (Prime Minister Modi) ਕਰਕੇ ਸਾਡੇ 700 ਤੋਂ ਵੱਧ ਕਿਸਾਨ ਭਰਾ ਸ਼ਹੀਦ ਹੋਏ ਹਨ। ਜਿਨ੍ਹਾਂ ਦੇ ਲਈ ਪ੍ਰਧਾਨ ਮੰਤਰੀ ਮੋਦੀ ਜ਼ਿੰਮੇਵਾਰ ਹੈ।