ਮਲੇਰਕੋਟਲਾ 'ਚ ਕਿਸਾਨਾਂ ਦਾ ਜਾਰੀ ਧਰਨਾ, ਮਹਿਲਾਵਾਂ ਵੀ ਹੁਣ ਸੰਘਰਸ਼ ਦਾ ਬਣ ਰਹੀਆਂ ਹਿੱਸਾ - ਮਲੇਰਕੋਟਲਾ 'ਚ ਕਿਸਾਨਾਂ ਦਾ ਧਰਨਾ
ਮਲੇਰਕੋਟਲਾ: ਮਲੇਰਕੋਟਲਾ ਧੂਰੀ ਰੋਡ ਉੱਤੇ ਸਥਿਤ ਰਿਲਾਇੰਸ ਪੈਟਰੋਲ ਪੰਪ ਦੇ ਸਾਹਮਣੇ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ 20 ਦਿਨਾਂ ਤੋਂ ਲੜੀ ਵਾਰ ਧਰਨਾ ਜਾਰੀ ਹੈ। ਹੁਣ ਇਨ੍ਹਾਂ ਧਰਨਿਆਂ ਵਿੱਚ ਮਹਿਲਾਵਾਂ ਵੀ ਵੱਧ ਚੜ੍ਹ ਕੇ ਸ਼ਾਮਲ ਹੋ ਰਹੀਆਂ ਹਨ। ਮਹਿਲਾਵਾਂ ਨੇ ਕਿਹਾ ਕਿ ਉਹ ਮੋਦੀ ਨੂੰ ਦੱਸਣਾ ਚਾਹੁੰਦੇ ਹਨ ਕਿ ਹੁਣ ਪੰਜਾਬ ਦੇ ਲੋਕ ਕਿਸਾਨਾਂ ਦੇ ਨਾਲ ਹਨ ਅਤੇ ਹੁਣ ਧਰਨਾ ਸੰਘਰਸ਼ ਹੋਰ ਵੱਡੇ ਪੱਧਰ ਉੱਤੇ ਲੰਬੇ ਚੱਲਣਗੇ।