ਲਾਡੋਵਾਲ ਟੋਲ ਪਲਾਜ਼ਾ 'ਤੇ ਕਿਸਾਨਾਂ ਵੱਲੋਂ ਰੋਜ਼ਾਨਾ ਭੁੱਖ ਹੜਤਾਲ ਜਾਰੀ - ਲਾਡੋਵਾਲ ਟੋਲ ਪਲਾਜ਼ਾ
ਜਲੰਧਰ: ਖੇਤੀ ਕਾਨੂੰਨ ਦਾ ਵਿਰੋਧ ਲਗਾਤਾਰ ਜਾਰੀ ਹੈ ਅਤੇ ਫਿਲੌਰ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਵੀ ਕਿਸਾਨਾਂ ਨੂੰ ਬੈਠੇ ਹੋਏ ਤਿੰਨ ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਚੱਲਿਆ ਹੈ। ਕਿਸਾਨਾਂ ਵੱਲੋਂ ਇਥੇ ਰੋਜ਼ਾਨਾ ਲੜੀਵਾਰ ਭੁੱਖ ਹੜਤਾਲ ਜਾਰੀ ਹੈ। ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ ਕਿ ਉਹ ਰੋਜ਼ਾਨਾ 5 ਕਿਸਾਨ ਭੁੱਖ ਹੜਤਾਲ 'ਤੇ ਬੈਠਦੇ ਹਨ। ਹਫ਼ਤੇ ਤੋਂ ਲਗਾਤਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ਕੀਤੀ ਜਾਂਦੀ ਹੈ। ਇਹ ਭੁੱਖ ਹੜਤਾਲ ਉਦੋਂ ਜਾਰੀ ਰਹੇਗੀ ਜਦੋਂ ਤਕ ਕਿ ਇਹ ਖੇਤੀ ਕਾਨੂੰਨ ਕਾਨੂੰਨ ਰੱਦ ਨਹੀਂ ਹੋ ਜਾਂਦੇ। ਅੱਗੇ ਜਥੇਬੰਦੀ ਵੱਲੋਂ ਜੋ ਵੀ ਫ਼ੈਸਲਾ ਹੋਵੇ ਉਸ ਅਨੁਸਾਰ ਸੰਘਰਸ਼ ਤੇਜ਼ ਵੀ ਕੀਤਾ ਜਾਵੇਗਾ।