ਪੰਜਾਬ

punjab

ETV Bharat / videos

ਖੇਤੀ ਕਾਨੂੰਨਾਂ ਖ਼ਿਲਾਫ਼ ਤਲਵੰਡੀ ਸਾਬੋ ਵਿਖੇ ਕਿਸਾਨ ਮਹਾਂਸੰਮੇਲਨ 14 ਮਾਰਚ ਨੂੰ - ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ

By

Published : Mar 12, 2021, 7:37 PM IST

ਬਠਿੰਡਾ: ਪੰਜਾਬ ਅੰਦਰ ਵੱਖ-ਵੱਖ ਕਿਸਾਨੀ ਜਥੇਬੰਦੀਆਂ ਵੱਲੋਂ ਮਹਾਂ ਪੰਚਾਇਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਕਿਸਾਨੀ ਅੰਦੋਲਨ ’ਚ ਨਵੀਂ ਰੂਹ ਫੂਕਣ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਚੜ੍ਹਦੀਕਲਾ ਲਈ 14 ਮਾਰਚ ਨੂੰ ਤਲਵੰਡੀ ਸਾਬੋ ਖੇਤਰ ਦੇ ਪਿੰਡ ਜਗਾ ਰਾਮਤੀਰਥ ਦੀ ਦਾਣਾ ਮੰਡੀ ਵਿਖੇ 'ਮਿੱਟੀ ਦੇ ਪੁੱਤਾਂ ਦਾ ਮਹਾਂ ਸੰਮੇਲਨ' ਕਰਵਾਇਆ ਜਾ ਰਿਹਾ ਹੈ। ਮਹਾਂ ਸੰਮੇਲਨ ਤੋਂ ਪਹਿਲਾਂ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆ ਬੀਕੇਯੂ ਸਿੱਧੂਪੁਰ ਦੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਯੋਧਾ ਸਿੰਘ ਨੰਗਲਾ ਨੇ ਦੱਸਿਆ ਕਿ ਇਸ ਮਹਾਂ ਸੰਮੇਲਨ ਵਿੱਚ ਜਿਥੇ ਪੰਜਾਬ ਵਿਚੋਂ ਵੱਡੀ ਗਿਣਤੀ ਕਿਸਾਨ ਪਹੁੰਚ ਰਹੇ ਹਨ, ਉਥੇ ਹੀ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਤੋਂ ਇਲਾਵਾ ਯੋਗਰਾਜ ਸਿੰਘ, ਗੁਰਵਿੰਦਰ ਬਰਾੜ ਆਦਿ ਆਗੂ ਪੁੱਜ ਰਹੇ ਹਨ।

ABOUT THE AUTHOR

...view details