ਧਰਨੇ ਵਿੱਚ ਕੀਤੀ ਸੀ ਕਿਸਾਨ ਨੇ ਆਤਮਹੱਤਿਆ, ਜ਼ਿਲ੍ਹਾ ਪ੍ਰਸਾਸ਼ਨ ਲੈ ਸਕਦਾ ਹੈ ਅਹਿਮ ਫ਼ੈਸਲਾ - Farmer condition in punjab
ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਹੋਈ ਸਰਕਾਰੀ ਕਾਰਵਾਈ ਨੂੰ ਰੱਦ ਕਰਵਾਉਣ ਲਈ ਜੈਤੋ ਦੇ ਐਸਡੀਐਮ ਦਫ਼ਤਰ ਦੇ ਬਾਹਰ ਪੱਕੇ ਧਰਨੇ 'ਤੇ ਬੈਠੇ ਬੀਕੇਯੂ ਸਿੱਧੂਪੁਰ ਦੇ ਕਿਸਾਨ ਵਲੋਂ ਆਤਮਹੱਤਿਆ ਕਰ ਲਏ ਜਾਣ ਤੋਂ ਬਾਅਦ ਸੰਘਰਸ਼ ਹੋਰ ਭੱਖ ਗਿਆ ਹੈ। ਇਸ ਸਬੰਧੀ ਕਿਸਾਨ ਯੂਨੀਅਨ ਦੇ ਆਗੂਆਂ, ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਵਿਚਕਾਰ ਐਤਵਾਰ ਨੂੰ ਮੀਟਿੰਗ ਹੋਵੇਗੀ। ਇਸ ਮੀਟਿੰਗ ਵਿੱਚ ਅਹਿਮ ਫ਼ੈਸਲੇ ਲਏ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ।