ਦਿੱਲੀ-ਜੰਮੂ ਰੇਲਵੇ ਲਾਈਨ ਨੂੰ ਕਿਸਾਨਾਂ ਨੇ ਕੀਤਾ ਬੰਦ - Jalandhar
ਜਲੰਧਰ:ਕੈਂਟ ਰੇਲਵੇ ਸਟੇਸ਼ਨ ਦੇ ਲਾਗੇ ਦਕੋਹਾ ਫਾਟਕ ਉਤੇ ਕਿਸਾਨਾਂ ਨੇ ਰੇਲ ਗੱਡੀਆਂ ਨੂੰ ਰੋਕ ਦਿੱਤਾ। ਜਲੰਧਰ (Jalandhar) ਛਾਉਣੀ ਦਾ ਇਹ ਰੇਲਵੇ ਸਟੇਸ਼ਨ (Railway station) ਮਹੱਤਵਪੂਰਨ ਸਟੇਸ਼ਨ ਮੰਨਿਆ ਜਾਂਦਾ ਹੈ ਕਿਉਂਕਿ ਇੱਥੋਂ ਹਰ ਰੋਜ਼ ਕਰੀਬ 250 ਗੱਡੀਆਂ ਦਾ ਆਵਾਗਮਨ ਅੱਪ ਐਂਂਡ ਡਾਊਨ ਹੁੰਦਾ ਹੈ।ਇਹ ਸਟੇਸ਼ਨ (station) ਇਸ ਲਈ ਮੁੱਖ ਮੰਨਿਆ ਜਾਂਦਾ ਹੈ ਕਿਉਂਕਿ ਇੱਥੋਂ ਦਿੱਲੀ ਤੋਂ ਜੰਮੂ ਜਾਣ ਵਾਲੀ ਹਰ ਟ੍ਰੇਨ ਜੰਮੂ ਵੱਲ ਮੁੜਦੀ ਹੈ। ਫਿਲਹਾਲ ਕਿਸਾਨਾਂ ਨੇ ਸ਼ਾਮ ਦੇ ਚਾਰ ਵਜੇ ਤੱਕ ਦਿੱਲੀ-ਜੰਮੂ ਵਾਲਾ ਟਰੈਕ ਬੰਦ ਕੀਤਾ ਹੋਇਆ ਹੈ।