ਕਿਸਾਨਾਂ ਨੇ ਖੇਤੀਬਾੜੀ ਸਬੰਧੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਹੋਲੀ - ਕਾਪੀਆਂ ਜਲਾ ਕੇ ਹੋਲਿਕਾ ਦਹਿਨ
ਜਲੰਧਰ: ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਤਿੰਨ ਖੇਤੀਬਾੜੀ ਕਾਲੇ ਕਾਨੂੰਨਾਂ ਦੀ ਕਾਪੀਆਂ ਜਲਾ ਕੇ ਹੋਲਿਕਾ ਦਹਿਨ ਕੀਤਾ ਗਿਆ। ਇਸ ਮੌਕੇ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਕਸ਼ਮੀਰਾ ਸਿੰਘ ਨੇ ਦੱਸਿਆ ਕਿ ਪਹਿਲੇ ਹੋਲੀ ਰੰਗਾਂ ਨਾਲ ਖੇਡੀ ਜਾਂਦੀ ਸੀ ਲੇਕਿਨ ਅੱਜ ਸੈਂਟਰ ਸਰਕਾਰ ਵੱਲੋਂ ਬਣਾਏ ਗਏ ਕਾਲੇ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਹੋਲਿਕਾ ਦਹਿਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰੋਜ਼ ਸਾਡੇ ਕਿਸਾਨਾਂ ਦੇ ਪਗੜੀਆਂ ਉਤਾਰ ਰਹੀਆਂ ਹਨ ਉਸਦੇ ਬਾਰੇ ਕੇਂਦਰ ਸਰਕਾਰ ਕੁਝ ਵੀ ਨਹੀਂ ਸੋਚ ਰਹੀ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ’ਤੇ ਦਰਜ ਕੀਤੇ ਪਰਚੇ ਰੱਦ ਨਾ ਕੀਤਾ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਕੇਂਦਰ ਸਰਕਾਰ ਦਾ ਵਿਰੋਧ ਕਰਨ ਕਰਨਗੇ।