ਲਦਪਾਲਮਾ ਟੋਲ ਪਲਾਜ਼ੇ 'ਤੇ ਕਿਸਾਨਾਂ ਨੇ ਫੂਕਿਆ ਅੰਬਾਨੀ-ਅੰਡਾਨੀ ਦਾ ਪੁਤਲਾ - ਲਦਪਾਲਮਾ ਟੋਲ ਪਲਾਜ਼ੇ
ਪਠਾਨਕੋਟ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਿੱਥੇ ਕਿਸਾਨ ਦਿੱਲੀ ਦੇ ਬਾਰਡਰਾਂ ਉੱਤੇ ਆਪਣਾ ਮੋਰਚਾ ਖੋਲ੍ਹੀ ਬੈਠੇ ਹਨ, ਉਥੇ ਹੀ ਪਿਛੇ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਵਿਰੋਧ ਜਾਰੀ ਹੈ ਅਤੇ ਭਾਰਤ ਸਰਕਾਰ, ਅੰਬਾਨੀ, ਅੰਡਾਨੀ ਦੇ ਪੁੱਤਲੇ ਫੂਕੇ ਜਾ ਰਹੇ ਹਨ। ਤਾਂ ਕਿ ਉਹ ਕੇਂਦਰ ਸਰਕਾਰ ਨੂੰ ਗੋਡੇ ਟੇਕਣ ਉੱਤੇ ਮਜਬੂਰ ਕਰ ਦੇਵੇ। ਪਠਾਨਕੋਟ-ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ਪਿੰਡ ਲਦਪਾਲਮਾ ਟੋਲ ਪਲਾਜ਼ਾ ਵਿਖੇ ਕਿਸਾਨਾਂ ਵੱਲੋਂ ਮੋਰਚਾ ਖੋਲ੍ਹਦੇ ਹੋਏ ਕੇਂਦਰ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਲ ਹੀ ਨਾਲ ਕੇਂਦਰ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ।