ਬਰਨਾਲਾ 'ਚ ਭਾਰਤ ਬੰਦ ਮੌਕੇ ਕਿਸਾਨਾਂ ਨੇ ਸੜਕਾਂ ਤੇ ਰੇਲਵੇ ਟਰੈਕ ਕੀਤੇ ਜਾਮ - ਬਰਨਾਲਾ 'ਚ ਭਾਰਤ ਬੰਦ
ਬਰਨਾਲਾ :ਖੇਤੀ ਕਾਨੂੰਨਾਂ ਵਿਰੋਧ 'ਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਇਸ ਦੌਰਾਨ ਬਰਨਾਲਾ ਵਿੱਚ ਸ਼ਹਿਰ ਦੀਆਂ ਦੁਕਾਨਾਂ ਤੇ ਬਜ਼ਾਰ ਬੰਦ ਨਜ਼ਰ ਆਏ। ਇਥੇ ਕਿਸਾਨਾਂ ਵੱਲੋਂ ਸਵੇਰੇ ਛੇ ਵਜੇ ਹੀ ਰੇਲਵੇ ਸਟੇਸ਼ਨ ਪੁੱਜ ਕੇ ਰੇਲਵੇ ਟਰੈਕ ਜਾਮ ਕੀਤੇ ਗਏ। ਇਸ ਤੋਂ ਇਲਾਵਾ ਬਰਨਾਲਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਵੀ ਜਾਮ ਕੀਤਾ ਗਿਆ। ਬੀਕੇਯੂ ਉਗਰਾਹਾਂ ਤੋਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ 'ਤੇ ਭਾਰਤ ਬੰਦ ਦਾ ਵੱਡਾ ਅਸਰ ਵੇਖਣ ਨੂੰ ਮਿਲੇਗਾ। ਆਗਮੀ ਦਿਨਾਂ 'ਚ ਕਿਸਾਨੀ ਸੰਘਰਸ਼ ਹੋਰ ਤਿੱਖਾ ਹੋਵੇਗਾ।