ਕਿਸਾਨਾਂ ਨੇ ਪੰਜਾਬ-ਜੰਮੂ ਬਾਰਡਰ ਕੀਤਾ ਜਾਮ
ਪਠਾਨਕੋਟ: ਸੰਯੁਕਤ ਕਿਸਾਨ ਮੋੋਰਚੇ (sanyukt kisan moecha) ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੀ ਦਿੱਤਾ ਕਾਲ ਦਾ ਅੱਜ ਪੂਰੇ ਪੰਜਾਬ (punjab) ਵਿੱਚ ਅਸਰ ਵੇਖਣ ਨੂੰ ਮਿਲਿਆ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਿਸਾਨਾਂ ਨੇ ਟਰੈਕਟਰ-ਟਰਾਲੀ ਨਾਲ ਹਾਈਵੇਅ ਬੰਦ ਕਰ ਦਿੱਤੇ ਹਨ। ਕਿਸਾਨਾਂ ਵੱਲੋਂ ਪੰਜਾਬ-ਜੰਮੂ ਬਾਰਡਰ (Punjab-Jammu border) ‘ਤੇ ਧਰਨਾ ਲਗਾਕੇ ਜੰਮੂ ਤੋਂ ਪਠਾਨਕੋਟ ਆਉਣ ਜਾਉਣ ਵਾਲੇ ਰਾਸਤੇ ਬੰਦ ਕਰ ਦਿੱਤੇ ਹਨ। ਕਿਸਾਨਾਂ ਵੱਲੋਂ ਸੜਕੀ ਆਵਾਜ਼ਾਈ ਨੂੰ ਬਿਲਕੁਲ ਬੰਦ ਕੀਤਾ ਗਿਆ ਹੈ। ਕਿਸਾਨਾਂ (farmers) ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਉਨ੍ਹਾਂ ਦਾ ਕੇਂਦਰ ਸਰਕਾਰ (Central Government) ਖ਼ਿਲਾਫ਼ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਇਸ ਮੌਕੇ ਪੁਲਿਸ (police) ਵੱਲੋਂ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਸਨ।