ਪੰਜਾਬ

punjab

ETV Bharat / videos

ਨਰਮਾ ਦੇ ਘੱਟ ਰੇਟ ਕਾਰਨ ਕਿਸਾਨਾਂ ਨੇ ਸੀਸੀਆਈ ਅਧਿਕਾਰੀਆਂ ਦਾ ਕੀਤਾ ਘਿਰਾਓ - ਸੀਸੀਆਈ ਦੇ ਅਧਿਕਾਰੀਆਂ ਦਾ ਘਿਰਾਓ

By

Published : Jan 18, 2022, 9:51 PM IST

ਮਾਨਸਾ: ਜ਼ਿਲ੍ਹੇ ਦੀ ਅਨਾਜ ਮੰਡੀ ਦੇ ਵਿੱਚ ਨਰਮੇ ਦੀ ਖਰੀਦ ਘੱਟ ਰੇਟ ’ਤੇ ਹੋਣ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਮਾਨਸਾ ਦਾ ਸਿਰਸਾ ਹਾਈਵੇ ਰੋਡ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਸੀਸੀਆਈ ਦੇ ਅਧਿਕਾਰੀਆਂ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਡੀ ਸੀ ਮਾਨਸਾ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ਜਿਸ ਉਪਰੰਤ ਸੀਸੀਆਈ ਦੇ ਅਧਿਕਾਰੀ ਪਹੁੰਚੇ। ਇਸ ਦੌਰਾਨ ਕਿਸਾਨਾਂ ਵੱਲੋਂ ਸੀਸੀਆਈ ਦੇ ਅਧਿਕਾਰੀਆਂ ਨੂੰ ਧਰਨੇ ਦੇ ਵਿਚਕਾਰ ਹੀ ਘਿਰਾਓ ਕਰਕੇ ਬਿਠਾ ਲਿਆ ਗਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਜਗਸੀਰ ਸਿੰਘ ਨੇ ਕਿਹਾ ਕਿ ਮਾਨਸਾ ਦੇ ਵਿੱਚ 6 ਹਜ਼ਾਰ ਤੋਂ 6500 ਰੁਪਏ ਤੱਕ ਨਰਮੇ ਦੀ ਖਰੀਦ ਕੀਤੀ ਜਾ ਰਹੀ ਹੈ ਜਦੋਂ ਕਿ ਨਾਲ ਲੱਗਦੇ ਸੂਬੇ ਹਰਿਆਣਾ ਦੇ ਵਿੱਚ ਐਲਨਾਬਾਦ ਸਰਸਾ ਆਦਿ ਸ਼ਹਿਰਾਂ ਵਿਚ 9500 ਰੁਪਏ ਤੱਕ ਨਰਮੇ ਦੀ ਖਰੀਦ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਮਾਨਸਾ ਦੇ ਵਿੱਚ ਤਿੰਨ ਪ੍ਰਾਈਵੇਟ ਕੰਪਨੀਆਂ ਹੀ ਕਿਸਾਨਾਂ ਦੀ ਲੁੱਟ ਕਰ ਰਹੀਆਂ ਹਨ ਅਤੇ ਸੀਸੀਆਈ ਅਧਿਕਾਰੀ ਚੁੱਪ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਨੂੰ ਨਰਮੇ ਦਾ ਪੂਰਾ ਰੇਟ ਨਹੀਂ ਦਿੱਤਾ ਜਾਂਦਾ ਸੀਸੀਆਈ ਦੇ ਅਧਿਕਾਰੀਆਂ ਦਾ ਘਿਰਾਓ ਜਾਰੀ ਰਹੇਗਾ।

ABOUT THE AUTHOR

...view details