ਕਿਸਾਨਾਂ ਨੇ ਭਾਜਪਾ-ਅਕਾਲੀ ਆਗੂਆਂ ਦੇ ਪਿੰਡ 'ਚ ਦਾਖ਼ਲੇ 'ਤੇ ਲਾਈ ਰੋਕ - ਕਿਸਾਨਾਂ ਨੇ ਭਾਜਪਾ-ਅਕਾਲੀ ਆਗੂਆਂ ਦੇ ਪਿੰਡ 'ਚ ਦਾਖ਼ਲੇ ਲਾਈ ਰੋਕ
ਮੋਗਾ: ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਅਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ 2020 ਦਾ ਵਿਰੋਧ ਪੰਜਾਬੀ ਕਿਸਾਨਾਂ ਵੱਲੋਂ ਲਗਾਤਾਰ ਜਾਰੀ ਹੈ। ਇਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਪਿੰਡ ਝੰਡੇਵਾਲਾ 'ਚ ਪਿੰਡ ਪੱਧਰ ਦਾ ਧਰਨਾ ਦਿੱਤਾ। ਇਸ ਮੌਕੇ ਪਿੰਡ ਵਿੱਚ ਭਾਜਪਾ ਤੇ ਅਕਾਲੀ ਦਲ ਦੇ ਵਿਧਾਇਕਾਂ, ਮੈਂਬਰ ਆਫ਼ ਪਾਰਲੀਮੈਂਟਾਂ, ਅਤੇ ਮੰਤਰੀਆਂ ਦੇ ਪਿੰਡ 'ਚ ਦਾਖ਼ਲੇ 'ਤੇ ਰੋਕ ਲਾ ਦਿੱਤੀ ਹੈ।