ਪੰਜਾਬ

punjab

ETV Bharat / videos

ਮੰਡੀਆਂ ’ਚ ਮਾੜ੍ਹੇ ਪ੍ਰਬੰਧ,ਕਿਸਾਨ ਹੋ ਰਹੇ ਖੱਜਲ ਖੁਆਰ: ਮੁਲਤਾਨੀ - ਮਜ਼ਦੂਰ ਤਬਕਾ ਵੀ

By

Published : Apr 22, 2021, 4:17 PM IST

ਹੁਸ਼ਿਆਰਪੁਰ: ਮੁਕੇਰੀਆਂ ’ਚ ਬੀਤੇ ਦਿਨ ਰੁਕ ਰੁਕ ਕੇ ਹੋਈ ਬਾਰਿਸ਼ ਨੇ ਜਿੱਥੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਉੱਥੇ ਹੀ ਮੁਕੇਰੀਆਂ ਦੀ ਕੋਈ ਦਾਣਾ ਮੰਡੀ ਚ ਬਾਰਦਾਨੇ ਅਤੇ ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਜਦੋਂ ਪੱਤਰਕਾਰਾਂ ਦੀ ਟੀਮ ਵੱਲੋਂ ਮਨਸੂਰਪੁਰ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਉਥੇ ਮਜ਼ਦੂਰਾਂ ਅਤੇ ਕਿਸਾਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ । ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਪੁੱਤਰਾਂ ਵਾਗੂੰ ਪਾਲੀ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ। ਇਸ ਮੌਕੇ ਸਿਰਫ਼ ਕਿਸਾਨ ਹੀ ਨਹੀਂ ਬਲਕਿ ਆੜ੍ਹਤੀਆਂ ਦੇ ਨਾਲ ਨਾਲ ਮਜ਼ਦੂਰ ਤਬਕਾ ਵੀ ਖੱਜਲ ਖੁਆਰ ਹੋ ਰਿਹਾ ਹੈ।

ABOUT THE AUTHOR

...view details