ਬਟਾਲਾ 'ਚ ਕਿਸਾਨਾਂ-ਮਜ਼ਦੂਰਾਂ ਨੇ ਮਨਾਈ ਡਾ. ਅੰਬੇਦਕਰ ਜੈਯੰਤੀ - ਡਾ. ਬੀ.ਆਰ ਅੰਬੇਦਕਰ
ਬਟਾਲਾ: ਸੰਯੁਕਤ ਕਿਸਾਨ ਮੋਰਚਾ ਵੱਲੋਂ ਅੰਬੇਦਕਰ ਜੈਯੰਤੀ ਨੂੰ ਲੈ ਕੇ ਦਿੱਤੇ ਪ੍ਰੋਗਰਾਮ ਦੇ ਚਲਦੇ ਕਿਸਾਨ ਮਜਦੂਰ ਯੂਨੀਅਨ ਮਾਝਾ ਦੇ ਆਗੂਆਂ ਵੱਲੋਂ ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ਵਿਚ ਕਿਸਾਨਾਂ ਅਤੇ ਮਜਦੂਰਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਡਾ. ਬੀ.ਆਰ ਅੰਬੇਦਕਰ ਨੇ ਜੋ ਦੇਸ਼ ਦਾ ਸੰਵਿਧਾਨ ਤਿਆਰ ਕੀਤਾ ਉਸ ਮੁਤਾਬਿਕ ਹਰ ਵਰਗ ਨੂੰ ਬਰਾਬਰਤਾ ਮਿਲੇ, ਇਹ ਮੁੱਖ ਉਦੇਸ਼ ਸੀ ਪਰ ਸਮੇਂ ਦੀਆਂ ਸਰਕਾਰਾਂ ਦੇਸ਼ ਦੇ ਸੰਵਿਧਾਨ ਦੇ ਉਲਟ ਆਪਣੀਆਂ ਗ਼ਲਤ ਨੀਤੀਆਂ ਨਾਲ ਅੱਜ ਮਜਦੂਰ ਕਿਸਾਨ ਅਤੇ ਛੋਟੇ ਕਾਰੋਬਾਰੀ ਨੂੰ ਦਬਾ ਰਹੀ ਹੈ ਜਦਕਿ ਵੱਡੇ ਕਾਰੋਬਾਰੀ ਘਰਾਣਿਆਂ ਦੇ ਹੱਕ ਵਿੱਚ ਉਤਰ ਰਹੀ ਹੈ ਜਿਸ ਦਾ ਵਿਰੋਧ ਅੱਜ ਖੜਾ ਹੋਣਾ ਜਰੂਰੀ ਹੈ। ਆਗੂਆਂ ਨੇ ਲੋਕਾਂ ਨੂੰ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਲਾਮਬੰਦ ਵੀ ਕੀਤਾ।ਬਟਾਲਾ: ਸੰਯੁਕਤ ਕਿਸਾਨ ਮੋਰਚਾ ਵੱਲੋਂ ਅੰਬੇਦਕਰ ਜੈਯੰਤੀ ਨੂੰ ਲੈ ਕੇ ਦਿੱਤੇ ਪ੍ਰੋਗਰਾਮ ਦੇ ਚਲਦੇ ਕਿਸਾਨ-ਮਜਦੂਰ ਯੂਨੀਅਨ ਮਾਝਾ ਦੇ ਆਗੂਆਂ ਵੱਲੋਂ ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ਵਿਚ ਕਿਸਾਨਾਂ ਅਤੇ ਮਜਦੂਰਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਡਾ. ਬੀ.ਆਰ ਅੰਬੇਦਕਰ ਨੇ ਜੋ ਦੇਸ਼ ਦਾ ਸੰਵਿਧਾਨ ਤਿਆਰ ਕੀਤਾ ਉਸ ਮੁਤਾਬਿਕ ਹਰ ਵਰਗ ਨੂੰ ਬਰਾਬਰਤਾ ਮਿਲੇ, ਇਹ ਮੁੱਖ ਉਦੇਸ਼ ਸੀ ਪਰ ਸਮੇਂ ਦੀਆਂ ਸਰਕਾਰਾਂ ਦੇਸ਼ ਦੇ ਸੰਵਿਧਾਨ ਦੇ ਉਲਟ ਆਪਣੀਆਂ ਗ਼ਲਤ ਨੀਤੀਆਂ ਨਾਲ ਅੱਜ ਮਜਦੂਰ ਕਿਸਾਨ ਅਤੇ ਛੋਟੇ ਕਾਰੋਬਾਰੀ ਨੂੰ ਦਬਾ ਰਹੀ ਹੈ ਜਦਕਿ ਵੱਡੇ ਕਾਰੋਬਾਰੀ ਘਰਾਣਿਆਂ ਦੇ ਹੱਕ ਵਿੱਚ ਉਤਰ ਰਹੀ ਹੈ ਜਿਸ ਦਾ ਵਿਰੋਧ ਅੱਜ ਖੜਾ ਹੋਣਾ ਜਰੂਰੀ ਹੈ। ਆਗੂਆਂ ਨੇ ਲੋਕਾਂ ਨੂੰ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਲਾਮਬੰਦ ਵੀ ਕੀਤਾ।