ਖੇਤੀ ਸੰਦ ਠੀਕ ਕਰਵਾਉਣ ਲਈ ਕਿਸਾਨ ਪਰੇਸ਼ਾਨ, ਸਪੇਅਰ ਪਾਰਟਸ ਦੁਕਾਨਾਂ ਖੋਲਣ ਦੀ ਮੰਗ - ਖੇਤੀ ਸੰਦ
ਬਠਿੰਡਾ: ਕਰਫਿਊ ਦੇ ਦੌਰਾਨ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਣਕ ਦੀ ਵਾਢੀ ਲਈ ਕੋਈ ਮੁਸ਼ਕਿਲ ਨਾ ਆਉਣ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉੱਥੇ ਹੀ ਸੱਚ ਇਹ ਹੈ ਕਿ ਕਿਸਾਨਾਂ ਕੋਲ ਅਜੇ ਵਾਢੀ ਲਈ ਸੰਦ ਤੱਕ ਤਿਆਰ ਨਹੀਂ ਹਨ। ਇਸ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਕਰਫਿਊ ਦੇ ਚਲਦੇ ਸਰਕਾਰ ਵੱਲੋਂ ਵਰਕਸ਼ਾਪਾਂ ਖੋਲਣ ਲਈ ਸਮਾਂ ਤਾਂ ਰਾਖਵਾਂ ਰੱਖ ਦਿੱਤਾ ਹੈ, ਪਰ ਸਪੇਅਰ ਪਾਰਟਸ ਦੀਆਂ ਦੁਕਾਨਾਂ ਨਾ ਖੁਲ੍ਹਣ ਕਰਕੇ ਸਮਾਨ ਹੀ ਨਹੀਂ ਮਿਲ ਰਿਹਾ। ਇਸ ਲਈ ਮਿਸਤਰੀ ਖੇਤੀਬਾੜੀ ਸੰਦ ਠੀਕ ਨਹੀਂ ਕਰ ਪਾ ਰਹੇ। ਦੂਜੇ ਪਾਸੇ ਮਿਸਤਰੀ ਵੀ ਸਰਕਾਰ ਕੋਲੋਂ ਕੁੱਝ ਸਮੇਂ ਲਈ ਸਪੇਅਰਸ ਪਾਰਟ ਦੀਆਂ ਦੁਕਾਨਾਂ ਖੋਲ੍ਹਣ ਦੀ ਮੰਗ ਕਰ ਰਹੇ ਹਨ ਤਾਂ ਜੋ ਸਮੇਂ ਸਿਰ ਖੇਤੀ ਸੰਦਾਂ ਦੀ ਮੁਰੰਮਤ ਹੋ ਸਕੇ।