ਕਿਸਾਨੀ ਘੋਲ ਨੇ ਲਿਆਂਦੀ ਤਬਦੀਲੀ, ਰਾਜਨੀਤਿਕ ਝੰਡਿਆਂ ਦੀ ਥਾਂ ਲਈ ਕਿਸਾਨੀ ਝੰਡਿਆਂ ਨੇ - mansa farmers agitation
ਮਾਨਸਾ: ਕਿਸੇ ਵੇਲੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੋਠੀਆਂ ਅਤੇ ਘਰਾਂ ਦੀਆਂ ਛੱਤਾਂ ਉੱਤੇ ਰਾਜਨੀਤਿਕ ਪਾਰਟੀਆਂ ਦੇ ਝੰਡੇ ਝੂਲਦੇ ਸਨ ਪਰ ਅੱਜ ਉਨ੍ਹਾਂ ਝੰਡਿਆਂ ਦੇ ਡੰਡਿਆਂ ਵਿੱਚ ਰਾਜਨੀਤਿਕ ਪਾਰਟੀਆਂ ਦੇ ਨਹੀਂ, ਬਲਕਿ ਕਿਸਾਨ ਯੂਨੀਅਨ ਦੇ ਹਰੇ ਅਤੇ ਪੀਲੇ ਰੰਗ ਦੇ ਝੰਡੇ ਝੂਲਣ ਲੱਗੇ ਹਨ। ਤੁਹਾਨੂੰ ਇਹ ਝੰਡਾ ਹਰ ਕਿਸਾਨ ਦੇ ਘਰ ਦੇ ਬਾਹਰ ਦੇਖਣ ਨੂੰ ਮਿਲੇਗਾ। ਇਥੋਂ ਤੱਕ ਕੇ ਪਿੰਡਾਂ ਦੇ ਜਵਾਕ ਕਿਸਾਨੀ ਝੰਡੇ ਨੂੰ ਆਪਣੇ ਸਾਇਕਲਾਂ ਉੱਤੇ ਲਹਿਰਾਉਂਦੇ ਹੋਏ ਖੇਡਦੇ ਨਜ਼ਰ ਆ ਰਹੇ ਹਨ।