ਸੰਗਰੂਰ: ਕਰਜ਼ ਦੇ ਚੱਲਦਿਆਂ ਕਿਸਾਨ ਨੇ ਕੀਤੀ ਆਤਮ ਹੱਤਿਆ - ਸੰਗਰੂਰ ਕਿਸਾਨ ਨੇ ਕੀਤੀ ਆਤਮ ਹੱਤਿਆ
ਪੰਜਾਬ ਵਿੱਚ ਕਰਜ਼ੇ ਨੂੰ ਲੈ ਕੇ ਆਤਮ ਹੱਤਿਆ ਦਾ ਦੌਰ ਹਾਲੇ ਵੀ ਚੱਲ ਰਿਹਾ ਹੈ ਤੇ ਹੁਣ ਅਜਿਹਾ ਹੀ ਇੱਕ ਹੋਰ ਮਾਮਲਾ ਸੰਗਰੂਰ ਵਿਖੇ ਸਾਹਮਣੇ ਆਇਆ ਹੈ, ਜਿੱਥੇ ਇੱਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਹੈ। ਮਾਮਲਾ ਸੰਗਰੂਰ ਦੇ ਪਿੰਡ ਬਲਵਾੜ ਦਾ ਹੈ। ਕਿਸਾਨ ਦੇ ਸਿਰ 'ਤੇ 18 ਲੱਖ ਰੁਪਏ ਦਾ ਕਰਜ਼ਾ ਸੀ ਤੇ ਉਸ ਦੇ ਕੋਲ ਸਿਰਫ਼ 1 ਏਕੜ ਜ਼ਮੀਨ ਸੀ। ਕਿਸਾਨ ਦੇ ਤਿੰਨ ਬੱਚੇ ਹਨ ਜਿਨ੍ਹਾਂ ਵਿੱਚੋਂ ਦੋ ਲੜਕੀਆਂ ਤੇ ਇੱਕ ਮੁੰਡਾ ਹੈ। ਕਿਸਾਨ ਨੇਤਾ ਦਾ ਕਹਿਣਾ ਹੈ ਤਿ ਵੋਟਾਂ ਵੇਲੇ ਕਿਸਾਨਾਂ ਨਾਲ ਸਰਕਾਰ ਵੱਡੇ-ਵੱਡੇ ਵਾਅਦੇ ਕਰਦੀ ਹੈ ਤੇ ਝੂਠਾ ਲਾਰਾ ਲਾਉਂਦੀ ਹੈ, ਕਿ ਉਨ੍ਹਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ, ਪਰ ਕਰਜ਼ਾ ਮਾਫ਼ ਨਹੀਂ ਹੁੰਦਾ। ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਇਨਸਾਫ਼ ਦੇਵੇ।