ਮੁਕਤਸਰ ਸਾਹਿਬ ਵਿਖੇ ਕਿਸਾਨਾਂ ਨੇ ਗੋ-ਬੈਕ ਸਾਂਪਲਾ ਦੇ ਲਾਏ ਨਾਅਰੇ - ਖੇਤੀ ਬਿੱਲਾਂ ਦਾ ਵਿਰੋਧ
ਸ੍ਰੀ ਮੁਕਤਸਰ ਸਾਹਿਬ: ਬੀਜੇਪੀ ਦੇ ਲੀਡਰ ਵਿਜੇ ਸਾਂਪਲਾ ਪਿੰਡ ਚੱਕ ਮਦਰੱਸਾ ਦੇ ਇੱਕ ਐੱਸ.ਸੀ ਨੌਜਵਾਨ ਨੂੰ ਪਿੰਡ ਚੱਕ ਜਾਨੀਸਰ ਵਿਖੇ ਵਹਿਸ਼ੀਆਨਾ ਤਰੀਕੇ ਨਾਲ ਮਾਰਕੁੱਟ ਕਰਨ ਅਤੇ ਪਿਸ਼ਾਬ ਪਿਲਾਉਣ ਦੇ ਮਾਮਲੇ ਨੂੰ ਲੈ ਕੇ ਪੀੜਤ ਪਰਿਵਾਰ ਕੋਲ ਪਹੁੰਚੇ ਸਨ। ਪਰ ਕਿਸਾਨ ਸੰਗਠਨਾਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਹਾਂਬੱਧਰ ਨੇੜੇ ਕੀਤਾ ਵਿਜੇ ਸਾਂਪਲਾ ਦੇ ਕਾਫਲੇ ਦਾ ਘਿਰਾਓ ਕੀਤਾ ਅਤੇ ਸਾਂਪਲਾ ਗੋ-ਬੈਕ ਦੇ ਨਾਅਰੇ ਲਾਏ।