ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਖੰਨੇ 'ਚ ਮਿਲਿਆ ਭਰਵਾਂ ਹੁੰਗਾਰਾ - ਅੰਮ੍ਰਿਤਸਰ ਦਿੱਲੀ ਰਾਸ਼ਟਰੀ ਮਾਰਗ
ਖੰਨਾ: ਖੇਤੀ ਕਾਨੂੰਨਾਂ ਵਿਰੁੱਧ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੇ 5 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਜਿਸ ਤਹਿਤ ਕਿਸਾਨ ਜਥੇਬੰਦੀਆਂ ਨੇ ਅੰਮ੍ਰਿਤਸਰ ਦਿੱਲੀ ਰਾਸ਼ਟਰੀ ਮਾਰਗ ਨੂੰ ਮੁਕੰਮਲ ਤੌਰ ਉੱਤੇ ਬੰਦ ਕੀਤਾ। ਬੀਕੇਯੂ ਰਾਜੇਵਾਲ ਬਲਬੀਰ ਸਿੰਘ ਨੇ ਕਿਹਾ ਕਿ ਇਸ ਪੰਜਾਬ ਬੰਦ ਮੌਕੇ ਕਿਸਾਨਾਂ ਲੋਕਾਂ ਨੇ ਮਿਲ ਕੇ ਹਰ ਥਾਂ ਉੱਤੇ ਚੱਕਾ ਜਾਮ ਕੀਤਾ ਤੇ ਇਹ ਚੱਕਾ ਭਰਪੂਰ ਸਫਲ ਰਿਹਾ ਹੈ।