26, 27 ਨਵੰਬਰ ਨੂੰ ਦਿੱਲੀ ਚੱਲੋ ਵਿੱਚ ਦਿੱਲੀ ਨੂੰ ਘੇਰਾਂਗੇ ਅਤੇ ਮੋਦੀ ਨੂੰ ਸਬਕ ਸਿਖਾਵਾਂਗੇ: ਕਿਸਾਨ - farmer protest in mansa
ਮਾਨਸਾ: ਖੇਤੀ ਕਾਨੂੰਨਾਂ ਖ਼ਿਲਾਫ਼ ਰੇਲਵੇ ਸਟੇਸ਼ਨ ਉੱਤੇ ਚਲ ਰਹੇ ਕਿਸਾਨਾਂ ਦਾ ਮੋਰਚਾ ਅੱਜ 35ਵੇਂ ਦਿਨ ਵੀ ਜਾਰੀ ਹੈ। ਅੱਜ ਦੇ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜਦੂਰਾਂ ਤੇ ਔਰਤਾਂ ਨੇ ਸ਼ਮੂਲੀਅਤ ਕੀਤੀ ਤੇ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਸਾਡੀ ਖੇਤੀ ਨੂੰ ਪ੍ਰਾਈਵੇਟ ਅਦਾਰਿਆਂ ਨੂੰ ਸਾਡੇ ਖਣਿਜ ਪਦਾਰਥਾਂ, ਸਾਡੇ ਕੁਦਰਤੀ ਸਰੋਤਾਂ ਨੂੰ ਆਪਣੇ ਦਰਬਾਰੀ ਪੂੰਜੀਪਤੀਆਂ ਨੂੰ ਸੋਪਣ ਉੱਤੇ ਤੁਲੀ ਹੋਈ ਹੈ ਤੇ ਚੋਣਾਂ ਵਿੱਚ ਕੀਤੀ ਆਰਥਿਕ ਮਦਦ ਦਾ ਮੁੱਲ ਸਾਡੇ ਰੋਟੀ ਦੇ ਵਸੀਲਿਆਂ ਨੂੰ ਖੋਹਿਆ ਜਾ ਰਿਹਾ ਹੈ। ਆਗੂਆ ਨੇ ਕਿਹਾ ਕਿ ਮੋਦੀ ਸਰਕਾਰ ਦੀ ਨੀਤੀ ਤੇ ਨੀਅਤ ਨੂੰ ਕਦੇ ਸਫਲ ਨਹੀਂ ਹੋਣ ਦੇਵਾਂਗੇ ਤੇ ਸੰਘਰਸ਼ ਨੂੰ ਪ੍ਰਚੰਡ ਕਰਕੇ ਮੋਦੀ ਸਰਕਾਰ ਨੂੰ ਹਰਾਇਆ ਜਾਵੇਗਾ ਅਤੇ ਕੈਪਟਨ ਨੇ ਲਗਾਏ ਧਰਨੇ ਨਾਲ ਜੇਕਰ ਗੱਲ ਨਾ ਬਣਿਆ ਤਾਂ ਅਸੀਂ ਵੀ ਤਿਆਰੀਆਂ ਖਿੱਚ ਰੱਖੀਆਂ ਹਨ। 26, 27 ਨਵੰਬਰ ਨੂੰ ਦਿੱਲੀ ਚੱਲੋ ਵਿੱਚ ਦਿੱਲੀ ਨੂੰ ਘੇਰਾਂਗੇ ਅਤੇ ਮੋਦੀ ਨੂੰ ਸਬਕ ਸਿਖਾਵਾਂਗੇ।