ਮੋਦੀ ਸਰਕਾਰ ਹਰ ਵਰਗ ਲਈ ਘਾਤਕ-ਕਿਸਾਨ - ਕਿਸਾਨਾਂ ਦਾ ਸੰਘਰਸ਼
ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਮਾਨਸਾ ਰੇਲਵੇ ਸਟੇਸ਼ਨ ਦਾ ਧਰਨਾ ਜੋ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਿਹਾ ਹੈ ਉਹ 192ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਧਰਨੇ ’ਤੇ ਬੈਠੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਭੜਾਸ ਕੱਢਦਿਆਂ ਕਿਹਾ ਕਿ ਲੋਕਤੰਤਰਿਕ ਕਹੇ ਜਾਣ ਵਾਲੇ ਦੇਸ਼ ਵਿਚ ਅੱਜ ਲੋਕਾਂ ਨੂੰ ਲੋਕਤੰਤਰੀ ਹੱਕ ਨਹੀਂ ਮਿਲ ਰਹੇ। ਕੇਂਦਰ ਸਰਕਾਰ ਆਪਣੀ ਤਾਨਾਸ਼ਾਹੀ ਹਰ ਵਰਗ ’ਤੇ ਥੋਪ ਰਹੀ ਹੈ। ਨਾਲ ਹੀ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਆਮ ਲੋਕਾਂ ਨੂੰ ਵੀ ਇਨ੍ਹਾਂ ਕਾਨੂੰਨਾਂ ਪ੍ਰਤੀ ਜਾਗਰੂਕ ਕਰ ਰਹੇ ਹਨ। ਤਾਂ ਜੋ ਲੋਕ ਕਿਸਾਨਾਂ ਦ ਇਸ ਸੰਘਰਸ਼ ਨਾਲ ਵਧ ਤੋਂ ਵਧ ਜੁੜਣ।