ਕਿਸਾਨ ਆਗੂ ਦੀ ਨਿਹੰਗ ਸਿੰਘਾਂ ਨੂੰ ਅਪੀਲ
ਸਿੰਘੂ ਬਾਰਡਰ (Singhu Border) ‘ਤੇ ਵਾਪਰੀ ਘਟਨਾ ‘ਤੇ ਟਿੱਪਣੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਇਹ ਘਟਨਾ ਮੰਦਭਾਗੀ ਹੈ। ਉਨ੍ਹਾਂ ਕਿ ਜਿਸ ਸ਼ਖ਼ਸ ਨਿਹੰਗਾਂ ਨੇ ਮਾਰਿਆ ਹੈ ਉਸ ਤੇ ਬੇਅਦਬੀ ਕਰਨ ਦੇ ਇਲਜ਼ਾਮ ਲੱਗੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ (BJP government) ਜਾਣਬੁੱਝ ਕੇ ਕਿਸਾਨੀ ਅੰਦੋਲਨ (kissan movement) ਨੂੰ ਖਰਾਬ ਕਰਨ ਦੀ ਕੋਸਿ਼ਸ਼ ਕਰ ਰਹੀ ਹੈ ਤੇ ਜਥੇਬੰਦੀਆਂ ਵੱਲੋਂ ਉਸਨੂੰ ਕਦੇ ਵੀ ਆਪਣੇ ਇਨ੍ਹਾਂ ਨਾਪਾਕ ਮਨਸੂਬਿਆਂ ‘ਚ ਕਾਮਯਾਬ ਨਹੀਂ ਦੇਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਪੁਲਿਸ ਕਾਰਵਾਈ ਵਿੱਚ ਪੂਰੀ ਤਰ੍ਹਾਂ ਨਾਲ ਸਹਿਯੋਗ ਕਰਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਨਿਹੰਗ ਸਿੰਘਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਕਿਸਾਨੀ ਅੰਦੋਲਨ ਉੱਪਰ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਇਹ ਜੋ ਵੀ ਹੋਇਆ ਹੈ ਤਾਂ ਇਸ ਦਾ ਜਵਾਬਦੇਹ ਨਿਹੰਗ ਸਿੰਘ ਹੀ ਹਨ।