ਬਿਜਲੀ ਬੋਰਡ ਦੀ ਗ਼ਲਤੀ ਨਾਲ ਕਿਸਾਨ ਨੂੰ ਲੱਗਾ ਕਰੰਟ, ਸਾਥੀ ਕਿਸਾਨਾਂ 'ਚ ਰੋਸ - electricity board
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜੰਡੋਕੇ ਦੇ ਰਹਿਣ ਵਾਲੇ ਕਿਸਾਨ ਬਲਜੀਤ ਸਿੰਘ ਦੀ ਜੈਂਪਰ ਦੀ ਕੱਟੀ ਤਾਰ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਨੇ ਬਿਜਲੀ ਦਾ ਬਿਲ ਜਮ੍ਹਾਂ ਕਰਵਾਇਆ ਹੋਇਆ ਸੀ 'ਤੇ ਉਸ ਦਾ ਬਿਜਲੀ ਦੇ ਬਿਲ ਵਿੱਚੋਂ 5000 ਰੁਪਏ ਬਕਾਇਆ ਸੀ ਜਿਸ ਦੌਰਾਨ ਬਿਜਲੀ ਬੋਰਡ ਵੱਲੋਂ ਬਿਨ੍ਹਾਂ ਕਿਸੇ ਤਰ੍ਹਾਂ ਦੇ ਨੋਟਿਸ ਦਿੱਤੇ ਬਿਨਾਂ ਬਿਜਲੀ ਦਾ ਜੈਂਪਰ ਕੱਟ ਦਿੱਤਾ। ਕਿਸਾਨ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ।