'ਦਿੱਲੀ ਚੱਲੋ' ਮੁਹਿੰਮ ਵਿੱਚ ਹਿੱਸਾ ਪਾਉਣ ਲਈ ਖਿਆਲਾ ਪਿੰਡ ਤੋਂ ਕਾਫ਼ਲਾ ਰਵਾਨਾ - ਕਿਸਾਨਾਂ ਦਾ ਸੰਘਰਸ਼
ਮਾਨਸਾ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਕੇਂਦਰ ਸਰਕਾਰ ਦਾ ਵਿਰੋਧ ਲਗਾਤਾਰ ਜਾਰੀ ਹੈ, ਉਸੇ ਤਹਿਤ ਅੱਜ 'ਦਿੱਲੀ ਚਲੋ' ਮੁਹਿੰਮ ਨੂੰ ਲੈ ਕੇ ਪਿੰਡ ਖਿਆਲਾ ਤੋਂ ਕਾਫ਼ਲਾ ਰਵਾਨਾ ਹੋਇਆ। ਕਿਸਾਨ ਆਗੂਆਂ ਦਾ ਕਹਿਣਾ ਹੈ ਉਨ੍ਹਾਂ ਨੇ ਸਾਰਾ ਰਾਸ਼ਨ-ਪਾਣੀ ਇਕੱਠਾ ਕਰ ਲਿਆ ਤੇ ਆਪਣੀਆਂ ਟਰਾਲੀਆਂ-ਟਰੈਕਟਰ ਤਿਆਰ ਕਰ ਲਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਕੇਂਦਰ ਸਰਕਾਰ ਇਹ ਕਾਨੂੰਨ ਰੱਦ ਨਹੀਂ ਕਰਦੀ ਓਨਾ ਚਿਰ ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ ਅਤੇ ਜਿੱਥੇ ਵੀ ਸਾਨੂੰ ਸਰਕਾਰਾਂ ਰੋਕ ਲੈਂਦੀਆਂ ਉੱਥੇ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ।