ਪੁਰਾਣਾ ਟਰੈਕਟਰ ਰਿਪੇਅਰ ਕਰ ਪਰੇਡ 'ਚ ਨਿਕਲਿਆ ਕਿਸਾਨ - old tractor to participate in March
ਨਵੀਂ ਦਿੱਲੀ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਇੱਕ ਕਿਸਾਨ ਟਰੈਕਟਰ ਪਰੇਡ 'ਚ ਹਿੱਸਾ ਲੈਣ ਲਈ ਆਪਣੇ ਪੁਰਾਣੇ ਟਰੈਕਟਰ ਦੀ ਮੁਰੰਮਤ ਕਰਕੇ ਲਿਆਇਆ ਹੈ। ਇਸ ਕਿਸਾਨ ਨੇ ਕਿਹਾ ਕਿ ਜਿਹੜੇ ਨੌਜਵਾਨ ਫਿਜੂਲ ਹੀ ਪੈਸੇ ਖਰਚ ਕੇ ਆਪਣੇ ਟਰੈਕਟਰ ਮੋਡੀਫਾਈ ਕਰਵਾਉਂਦੇ ਹਨ, ਉਨ੍ਹਾਂ ਨੂੰ ਇਸ ਗੱਲ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਹ ਪੁਰਾਣੇ ਮਾਡਲ ਦੇ ਪੰਜ ਟਰੈਕਟਰ ਮੁਕਤਸਰ ਤੋਂ ਦਿੱਲੀ ਲੈ ਕੇ ਆਏ ਹਨ, ਜਿੱਥੇ ਉਹ ਕਾਸ਼ਤ ਕਰਦੇ ਹਨ। ਉਨ੍ਹਾਂ ਸਿਰਫ ਇੰਜਣ ਸਰਵਿਸ ਬ੍ਰੇਕ ਜਿਹੀਆਂ ਜ਼ਰੂਰਤਾਂ 'ਤੇ ਹੀ ਖਰਚ ਕੀਤਾ ਹੈ।