Viral Video:ਕਿਸਾਨਾਂ ਨੂੰ ਲੈਕੇ ਮਨੋਹਰ ਲਾਲ ਦਾ ਵਿਵਾਦਿਤ ਬਿਆਨ, ਕਿਹਾ... - LAKHIMPUR KHERI
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (Manohar Lal Khattar) ਨੇ ਇੱਕ ਵਾਰ ਫਿਰ ਕਿਸਾਨਾਂ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ। ਮੁੱਖ ਮੰਤਰੀ ਖੱਟਰ ਨੇ ਚੰਡੀਗੜ੍ਹ ਵਿੱਚ ਕਿਸਾਨ ਮੋਰਚੇ ਦੇ ਇੱਕ ਪ੍ਰੋਗਰਾਮ ਵਿੱਚ ਇਹ ਵਿਵਾਦਤ ਬਿਆਨ ਦਿੱਤਾ ਹੈ। ਮੁੱਖ ਮੰਤਰੀ ਦੇ ਇਸ ਕਥਿਤ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ, ਸੀਐਮ ਖੱਟਰ ਕਥਿਤ ਤੌਰ ਤੇ ਕਹਿ ਰਹੇ ਹਨ ਕਿ ਲੱਠ ਚੱਕੋ, ਤੁਸੀਂ ਵੀ ਕਿਸਾਨਾਂ ਨੂੰ ਜਵਾਬ ਦਿਓ, ਦੇਖ ਲਵਾਂਗੇ। ਉਨ੍ਹਾਂ ਨਾਲ ਹੀ ਮਜ਼ਾਕੀਏ ਲਹਿਜੇ ਚ ਕਿਹਾ ਕਿ ਦੋ ਚਾਰ ਮਹੀਨੇ ਜੇਲ੍ਹ ਵਿੱਚ ਰਹੋਂਗੇ ਤਾਂ ਵੱਡੇ ਆਗੂ ਬਣ ਜਾਓਗੇ। ਇਸ ਤੋਂ ਇਲਾਵਾ ਸੀਐਮ ਖੱਟਰ ਨੇ ਕਿਹਾ ਕਿ ਜ਼ਮਾਨਤ ਦੀ ਪਰਵਾਹ ਨਾ ਕਰਿਓ।