ਕੁੱਲੂ ਤੋਂ ਬਾਅਦ ਫ਼ਰੀਦਕੋਟ ਦਾ ਦੁਸ਼ਿਹਰਾ ਮੇਲਾ ਉੱਤਰੀ ਭਾਰਤ ਵਿੱਚ ਹੈ ਮਸ਼ਹੂਰ - ਰਾਵਨ ,ਕੁੰਭਕਰਨ ਅਤੇ ਮੇਘਨਾਥ
ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਅਤੇ ਭਗਵਾਨ ਰਾਮ ਚੰਦਰ ਜੀ ਦੀ ਲੰਕਾ 'ਤੇ ਜਿੱਤ ਦੇ ਜਸ਼ਨ ਵਜੋਂ ਮਨਾਇਆ ਜਾਣ ਵਾਲਾ ਦੁਸ਼ਿਹਰੇ ਦਾ ਮੇਲਾ ਹਰ ਸਾਲ ਦੀ ਤਰਾਂ ਫ਼ਰੀਦਕੋਟ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਇਸ ਮੇਲੇ ਵਿੱਚ ਹਿੱਸਾ ਲਿਆ। ਫ਼ਰੀਦਕੋਟ ਦਾ ਇਹ ਦੁਸਿਹਰਾ ਮੇਲਾ ਪੁਰਾਣੇ ਸਮਿਆ ਤੋਂ ਹੀ ਉਤਰੀ ਭਾਰਤ ਵਿੱਚ ਅਹਿਮ ਸਥਾਨ ਰੱਖਦਾ ਹੈ ਅਤੇ ਕੁੱਲੂ ਦੇ ਦੁਸਿਹਰੇ ਤੋਂ ਬਾਅਦ ਫਰੀਦਕੋਟ ਦੇ ਦੁਸ਼ਿਹਰੇ ਦਾ ਹੀ ਨਾਂ ਆਉਂਦਾ ਹੈ। ਸ਼ਹਿਰ ਦੀਆਂ ਵੱਖ ਵੱਖ ਮੰਡਲੀਆਂ ਵੱਲੋਂ ਭਗਵਾਨ ਰਾਮ ,ਹਨੂਮਾਨ ਸੈਨਾ, ਰਾਵਣ ਅਤੇ ਰਾਵਣ ਸੈਨਾ ਦੀਆਂ ਝਾਕੀਆਂ ਸਜਾਈਆ ਗਈਆਂ। ਜਿਨਾਂ ਦਾ ਦੁਸ਼ਿਹਰਾ ਗਰਾਂਉਂਡ ਪਹੁੰਚਣ 'ਤੇ ਮੁੱਖ ਮਹਿਮਾਨ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਆਤਿਸ਼ਬਾਜੀ ਵੀ ਕੀਤੀ ਗਈ। ਅਖੀਰ ਵਿੱਚ ਰਾਵਨ ,ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਗਿਆ।