ਫਰੀਦਕੋਟ: ਚੋਰਾਂ ਨੇ ਰਵਿਦਾਸ ਮੰਦਿਰ 'ਚੋਂ ਗੋਲਕ ਕੀਤਾ ਚੋਰੀ - Ravidas temple
ਫਰੀਦਕੋਟ:ਜੈਤੋ ਵਿਚ ਚੋਰਾਂ ਨੇ ਭਗਤ ਰਵਿਦਾਸ ਮੰਦਿਰ (Bhagat Ravidas Temple) ਵਿਚ ਚੋਰੀ ਕੀਤੀ ਹੈ।ਚੋਰਾਂ ਨੇ ਬੀਤੀ ਰਾਤ ਨੂੰ ਗੋਲਕ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲਕ ਚੋਰੀ ਕਰਕੇ ਰਫੂਚੱਕਰ ਹੋ ਗਏ।ਮੰਦਿਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰੇ ਆ ਕੇ ਦੇਖਿਆ ਗਿਆ ਕਿ ਮੰਦਰ ਵਿਚੋਂ ਗੋਲਕ ਗ਼ਾਇਬ ਸੀ। ਜਦੋਂ ਗੋਲਕ ਦੀ ਭਾਲ਼ ਕੀਤੀ ਗਈ ਤਾਂ ਖਾਲੀ ਗੋਲਕ ਸੂਏ ਕੋਲੋਂ ਬਰਾਮਦ ਹੋਈ। ਜਿਸ ਵਿਚ 25 ਹਜ਼ਾਰ (25 thousand) ਦੇ ਕਰੀਬ ਰੁਪਏ ਸਨ। ਜਿਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਤਫ਼ਤੀਸ਼ (Investigation) ਕੀਤੀ ਜਾ ਰਹੀ ਹੈ।