ਫ਼ਰੀਦਕੋਟ ਨਿਵਾਸੀਆਂ ਨੇ ਸਹੀ ਢੰਗ ਨਾਲ ਸਰਕਾਰੀ ਰਾਸ਼ਨ ਨਾ ਵੰਡੇ ਜਾਣ ਦੇ ਲਾਏ ਦੋਸ਼ - ਫ਼ਰੀਦਕੋਟ ਨਿਊਜ਼ ਅਪਡੇਟ
ਫ਼ਰੀਦਕੋਟ: ਕਰਫਿਊ ਦੌਰਾਨ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ ਹੈ, ਪਰ ਜ਼ਮੀਨੀ ਪੱਧਰ 'ਤੇ ਸਰਕਾਰ ਦੇ ਇਹ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ। ਫ਼ਰੀਦਕੋਟ ਗੋਬਿੰਦ ਨਗਰ ਵਿੱਚ ਅਜਿਹਾ ਵੇਖਣ ਨੂੰ ਮਿਲਿਆ। ਇਥੇ ਸਰਕਾਰੀ ਅਧਿਕਾਰੀਆਂ ਉੱਤੇ ਰਾਸ਼ਨ ਸਹੀ ਢੰਗ ਨਾਲ ਨਾ ਵੰਡੇ ਜਾਣ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਕਾਰਨ ਬਿਨ੍ਹਾਂ ਰਾਸ਼ਨ ਵੰਡੇ ਹੀ ਸਰਕਾਰੀ ਅਧਿਕਾਰੀ ਉਥੋਂ ਮੁੜ ਆਏ। ਲੋਕਾਂ ਨੇ ਦੱਸਿਆ ਕਿ ਇਹ ਅਧਿਕਾਰੀ ਤੇ ਪਿੰਡ ਦੇ ਸਰਪੰਚ ਵੱਲੋਂ ਪੰਜ ਪਰਿਵਾਰਾਂ ਨੂੰ ਮਹਿਜ ਰਾਸ਼ਨ ਦੀ ਇੱਕ ਕਿੱਟ ਦਿੱਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਜੇਕਰ ਇੱਕ ਹੀ ਕਿੱਟ ਪੰਜ ਪਰਿਵਾਰਾਂ 'ਚ ਵੰਡੀ ਜਾਵੇਗੀ ਤਾਂ ਸਭ ਲੋਕਾਂ ਨੂੰ ਰਾਸ਼ਨ ਪੂਰਾ ਨਹੀਂ ਪਵੇਗਾ। ਦੂਜੇ ਪਾਸੇ ਸਰਕਾਰੀ ਅਧਿਕਾਰੀਆਂ ਵੱਲੋਂ ਇਸ ਘਟਨਾ ਉੱਤੇ ਪਿੰਡ ਦੇ ਲੋਕਾਂ ਵੱਲੋਂ ਉਥੇ ਹਫੜਾਦਫੜੀ ਵਾਲਾ ਮਹੌਲ ਬਣਾ ਦਿੱਤਾ ਗਿਆ ਸੀ ਤੇ ਉਨ੍ਹਾਂ ਵੱਲੋਂ ਸ਼ੋਸ਼ਲ ਡਿਸਟੈਂਸ ਨਿਯਮ ਤੋੜ ਦਿੱਤਾ ਗਿਆ। ਉਨ੍ਹਾਂ ਪੁਲਿਸ ਦੀ ਮਦਦ ਨਾਲ ਹਰ ਲੋੜਵੰਦ ਨੂੰ ਰਾਸ਼ਨ ਪਹੁੰਚਾਣ ਦੀ ਗੱਲ ਆਖੀ। ਇਸ ਘਟਨਾ ਸਬੰਧਤ ਇੱਕ ਵੀਡੀਓ ਵੀ ਵਾਇਰਲ ਹੋਇਆ ਹੈ।