ਕੋਵਿਡ-19 ਨੂੰ ਲੈ ਕੇ ਫਰੀਦਕੋਟ ਪੁਲਿਸ ਹੋਈ ਸਖ਼ਤ - ਕੋਵਿਡ-19
ਫਰੀਦਕੋਟ: ਕੋਵਿਡ-19 ਸਬੰਧੀ ਹਦਾਇਤਾਂ ਦੀਆਂ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਪੁਲਿਸ ਸ਼ਖਤ ਕਦਮ ਚੁੱਕ ਰਹੀ ਹੈ। ਸੂਬੇ ਅੰਦਰ ਰਾਤ 10 ਵਜੇ ਤੋਂ ਸਵੇਰ 5 ਵਜੇ ਤਕ ਮੁਕੰਮਲ ਕਰਫਿਊ ਲਾਇਆ ਗਿਆ ਹੈ। ਇਸ ਦੇ ਨਾਲ ਹੀ ਸਭ ਨੂੰ ਆਪਸੀ ਦੂਰੀ ਬਣਾਉਣ ਅਤੇ ਮਾਸਕ ਪਾ ਕੇ ਚੱਲਣ ਦੀ ਹਦਾਇਤ ਕੀਤੀ ਗਈ ਹੈ। ਐਸਐਚਓ ਗੁਰਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਐਸਪੀ ਫਰੀਦਕੋਟ ਦੀ ਅਗਵਾਈ ਹੇਠ ਸ਼ਹਿਰ ਵਿੱਚ ਵਹੀਕਲ ਚਾਲਕਾਂ ਅਤੇ ਦੁਕਾਨਦਾਰਾਂ ਨੂੰ ਮਾਸਕ ਪਾਉਣ ਅਤੇ ਸ਼ੋਸ਼ਲ ਡਿਸਟੇਨਸਿੰਗ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਸੁਚੇਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਾਸਕ ਨਾ ਪਾਉਣ ਵਾਲਿਆਂ 'ਤੇ 1000 ਦਾ ਜ਼ੁਰਮਾਨਾ ਲਾਉਣ ਅਤੇ ਹੋਰ ਹਦਾਇਤਾਂ ਦਾ ਧਿਆਨ ਨਾ ਦੇਣ 'ਤੇ ਮਾਮਲਾ ਦਰਜ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।