ਪੰਜਾਬ ਵਿੱਚ ਰੈੱਡ ਅਲਰਟ ਦੇ ਚੱਲਦੇ ਪੁਲਿਸ ਦਾ ਵੱਡਾ ਐਕਸ਼ਨ ! - ਬੇਅਦਬੀ ਅਤੇ ਲੁਧਿਆਣਾ ਜ਼ਿਲ੍ਹਾ ਕਚਿਹਰੀ ਬਲਾਸਟ
ਫਰੀਦਕੋਟ: ਬੇਅਦਬੀ ਅਤੇ ਲੁਧਿਆਣਾ ਜ਼ਿਲ੍ਹਾ ਕਚਿਹਰੀ ਬਲਾਸਟ (Disrespect and Ludhiana District Court Blast) ਤੋਂ ਬਾਅਦ ਪੰਜਾਬ ਵਿੱਚ ਰੈੱਡ ਅਲਰਟ ( red alert in Punjab) ਦੇ ਚੱਲਦੇ ਪੁਲਿਸ ਵੱਲੋਂ ਚੌਕਸੀ ਵਧਾਈ ਜਾ ਰਹੀ ਹੈ ਅਤੇ ਹਰ ਇੱਕ ਆਉਣ ਜਾਣ ਵਾਲੇ ਦੀ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦੇ ਫਰੀਦਕੋਟ ਪੁਲਿਸ ਵੱਲੋਂ ਜ਼ਿਲ੍ਹੇ ਅੰਦਰ ਵੱਖ ਵੱਖ ਥਾਵਾਂ ’ਤੇ ਨਾਕੇਬੰਦੀ ਕਰ ਕੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ। ਨਾਕੇਬੰਦੀ ਦੌਰਾਨ SSP ਫਰੀਦਕੋਟ ਵੀ ਚੈਕਿੰਗ ਦੌਰਾਨ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆ SSP ਨੇ ਕਿਹਾ ਕਿ DGP ਪੰਜਾਬ ਦੇ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਦੇ ਚੱਲਦੇ ਉਨ੍ਹਾਂ ਵੱਲੋਂ ਜ਼ਿਲ੍ਹੇ ਅੰਦਰ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ ਤਾਂ ਜੋ ਕ੍ਰਿਸਮਿਸ ਅਤੇ ਨਵੇਂ ਸਾਲ ਦੀ ਆਮਦ ਮੌਕੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਸਮਾਂ ਰਹਿੰਦਿਆਂ ਰੋਕਿਆ ਜਾ ਸਕੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਲਾਵਾਰਿਸ ਸ਼ੱਕੀ ਵਸਤੂ ਨੂੰ ਨਾ ਛੂਹਣ ਅਤੇ ਆਪਣੇ ਆਸ ਪਾਸ ਕਿਸੇ ਵੀ ਸ਼ੱਕੀ ਵਿਅਕਤੀ ਦਾ ਪਤਾ ਚੱਲਣ ’ਤੇ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਜਾਵੇ।