ਰੈਡ ਕਰਾਸ ਦੇ ਮੈਡੀਕਲ ਸਟੋਰ 'ਤੇ ਚੱਲ ਰਿਹਾ ਦਵਾਈਆਂ ਦਾ ਕਥਿਤ ਗੋਰਖ ਧੰਦਾ - ਰੈਡ ਕਰਾਸ ਮੈਡੀਕਲ ਸਟੋਰ ਫਰੀਦਕੋਟ
ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਅੰਦਰ ਚੱਲ ਰਹੇ ਰੈਡ ਕਰਾਸ ਮੈਡੀਕਲ ਸਟੋਰ 'ਤੇ ਦਵਾਈਆਂ ਦੇ ਕੀਮਤ ਪ੍ਰਿੰਟ 'ਤੇ ਕਥਿਤ ਪਰਚੀ ਲਗਾ ਕੇ ਮਹਿੰਗੇ ਭਾਅ 'ਤੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਪਤਾ ਲੱਗਣ 'ਤੇ ਲੋਕਾਂ ਨੇ ਮੈਡੀਕਲ ਸਟੋਰ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮੈਡੀਕਲ ਸਟੋਰ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਦੋਸਤ ਨੇ ਰੈੱਡ ਕਰਾਸ ਦੇ ਮੈਡੀਕਲ ਸਟੋਰ ਤੋਂ ਜਦ ਦਵਾਈ ਲੈਣ ਆਏ ਤਾਂ ਦਵਾਇਆ ਦੇ ਇੱਕ ਪੱਤੇ ਉਪਰ ਪ੍ਰਿੰਟ ਰੇਟ 120/-ਲਿਖਿਆ ਸੀ। ਇਸ ਰੇਟ 'ਤੇ ਇਕ ਵੱਖਰੀ ਪਰਚੀ ਲੱਗੀ ਹੋਈ ਸੀ, ਜਿਸ ਨੂੰ ਉੱਤਾਰ ਕੇ ਵੇਖਿਆ ਗਿਆ ਤਾਂ ਰੇਟ ਮਹਿਜ 70 ਰੁਪਏ ਰੇਟ ਸੀ।