ਫ਼ਰੀਦਕੋਟ ਦਾ ਜੁਡੀਸ਼ੀਅਲ ਸਟਾਫ਼ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਵਿਖੇ ਨਤਮਸਤਕ - ਜੱਜਾਂ ਨੂੰ ਸਨਮਾਨ ਚਿੰਨ ਅਤੇ ਸਿਰੋਪਾਓ
ਫ਼ਰੀਦਕੋਟ: ਇੱਥੋਂ ਦੀ ਅਦਾਲਤ ਦੇ ਸਾਰੇ ਜੱਜ ਅਤੇ ਸਟਾਫ਼ ਮੈਂਬਰ ਗੁਰਦੁਆਰਾ ਸਾਹਿਬਜ਼ਾਦਾ ਅਜਿਤ ਸਿੰਘ ਵਿੱਚ ਨਤਮਸਤਕ ਹੋਏ ਤੇੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਉਪਰੰਤ ਗੁਰਦੁਆਰਾ ਕਮੇਟੀ ਦੇ ਵੱਲੋਂ ਸਾਰੇ ਜੱਜਾਂ ਨੂੰ ਸਨਮਾਨ ਚਿੰਨ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੁਦੁਆਰੇ ਵੱਲੋਂ ਨਿਭਾਈ ਜਾ ਰਹੀਆਂ ਸੇਵਾਵਾਂ ਜਿਸ ਵਿੱਚ ਬਿਰਧ ਆਸ਼ਰਮ, ਲੰਗਰ ਵਿਵਸਥਾ ਅਤੇ ਡਿਸਪੈਂਸਰੀ ਆਦਿ ਦਾ ਵੀ ਜੱਜਾਂ ਵੱਲੋਂ ਜਾਇਜ਼ਾ ਲਿਆ ਗਿਆ ਤੇ ਲੰਗਰ ਛੱਕਿਆ ਗਿਆ।